ਡੀ.ਜੇ ਦੀ ਤੇਜ ਆਵਾਜ਼ ਕਾਰਨ ਦੀਵਾਰ ਡਿੱਗੀ, 2 ਬੱਚਿਆਂ ਦੀ ਮੌਤ, 8 ਜ਼ਖਮੀ

ਭਾਗਲਪੁਰ, 7 ਜੁਲਾਈ (ਸ.ਬ.)  ਡੀ.ਜੇ ਦੀ ਆਵਾਜ਼ ਨੂੰ ਲੈ ਕੇ ਲੋਕਾਂ ਵਿੱਚ ਅਕਸਰ ਝਗੜੇ ਹੋ ਜਾਂਦੇ ਹਨ ਪਰ ਇੱਥੇ ਮਾਮਲਾ ਕੁਝ ਵੱਖਰਾ ਹੈ| ਕਲਹਗਾਂਵ ਪ੍ਰਖੰਡ ਦੇ ਬਨਸਪਤੀ ਪਿੰਡ ਵਿੱਚ ਡੀ.ਜੇ ਦੀ ਆਵਾਜ਼ ਨਾਲ ਮਿੱਟੀ ਦੀ ਦੀਵਾਰ ਡਿੱਗਣ ਨਾਲ 2 ਬੱਚਿਆਂ ਦੀ ਮੌਤ ਹੋ ਗਈ ਜਦਕਿ 8 ਬੱਚੇ ਜ਼ਖਮੀ ਹੋ ਗਏ|  ਸਥਾਨਕ ਲੋਕਾਂ ਨੇ ਦੱਸਿਆ ਕਿ ਪਿੰਡ ਵਿੱਚ ਇਕ ਘਰ ਵਿੱਚ ਵਿਆਹ ਸੀ| ਕੁਝ ਲੋਕਾਂ ਦੀ ਫਰਮਾਇਸ਼ ਤੇ ਡੀ.ਜੇ ਦੀ ਆਵਾਜ਼ ਨੂੰ ਤੇਜ਼ ਕਰ ਦਿੱਤਾ ਗਿਆ| ਬਾਰਸ਼ ਦੇ ਕਾਰਨ ਕਮਜ਼ੋਰ ਹੋ ਚੁੱਕੀ ਦੀਵਾਰ ਤੇਜ਼ ਆਵਾਜ਼ ਨਾਲ ਡਿੱਗ ਗਈ| ਦੀਵਾਰ ਕੋਲ ਖੜ੍ਹੇ ਕੁਝ ਬੱਚੇ ਉਸ ਦੀ ਲਪੇਟ ਵਿੱਚ ਆ ਗਏ| ਸ਼ਕੀਲ ਮੰਸੂਰ ਦੇ ਪੁੱਤਰ ਸ਼ਾਹਨਵਾਜ ਮੰਸੂਰ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ 4 ਨੂੰ ਗੰਭੀਰ ਸੱਟਾਂ ਆਈਆਂ ਹਨ| ਹਰਿ ਮੰਸੂਰ ਪੁੱਤਰ ਸਜਰੂਲ ਦੀ ਮਾਇਆਂਗੰਜ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ|
ਪੁਲੀਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ| ਜਾਣਕਾਰੀ ਮੁਤਾਬਕ ਲਗਾਤਾਰ ਹੋ ਰਹੀ ਬਾਰਸ਼ ਨਾਲ ਮਿੱਟੀ ਦੀ ਦੀਵਾਰ ਗਲਨ ਕਾਰਨ ਇਹ ਹਾਦਸਾ ਹੋਇਆ ਹੈ|

Leave a Reply

Your email address will not be published. Required fields are marked *