ਡੀ ਪੀ ਐਸ ਸਕੂਲ ਵਿਚ ਪਹਿਲੀਆਂ ਸਾਲਾਨਾ ਖੇਡਾਂ ਦਾ ਆਯੋਜਨ

ਪੰਚਕੂਲਾ, 22 ਦਸੰਬਰ (ਸ.ਬ.) ਡੀ ਪੀ ਐਸ ਵਰਲਡ ਸਕੂਲ, ਜ਼ੀਰਕਪੁਰ ਨਜ਼ਦੀਕ ਪੰਚਕੂਲਾ ਵੱਲੋਂ ਪਹਿਲੇ ਸਾਲਾਨਾ ਖੇਡ ਦਿਹਾੜੇ ਦਾ ਆਯੋਜਨ ਕੀਤਾ ਗਿਆ| ਇਸ ਦੌਰਾਨ ਇਕ ਪਾਸੇ ਸਕੂਲ ਦੇ ਵਿਦਿਆਰਥੀਆਂ ਦੇ ਵੱਖ ਵੱਖ ਹਾਊਸ ਦਰਮਿਆਨ ਐਥਲੈਟਿਕਸ ਅਤੇ ਹੋਰ ਕਈ ਰੋਚਕ ਮੁਕਾਬਲੇ ਹੋਏ ਉੱਥੇ ਹੀ  ਮਾਪਿਆਂ ਦਰਮਿਆਨ ਵੀ ਕਈ ਦਿਲਚਸਪ ਖੇਡਾਂ ਕਰਵਾਈਆਂ ਗਈਆਂ| ਪੂਰਾ ਦਿਨ ਚੱਲੇ ਇਸ ਸਾਲਾਨਾ ਖੇਡ ਦਿਹਾੜੇ ਦੀ ਸ਼ੁਰੂਆਤ ਸਕੂਲ ਦੇ ਪ੍ਰਿੰਸੀਪਲ ਜੋਤੀ ਨਾਗਰਾਨੀ ਵੱਲੋਂ ਝੰਡਾ ਲਹਿਰਾ ਕੇ ਕੀਤੀ ਗਈ| ਜਿਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਖੇਡ ਭਾਵਨਾ ਅਤੇ ਅਨੁਸ਼ਾਸਨ ਬਣਾਈ ਰੱਖਣ ਲਈ ਸਹੁੰ ਚੁੱਕੀ  ਗਈ ਅਤੇ ਮਾਰਚ ਪਾਸਟ ਹੋਇਆ| ਸਕੂਲ ਦੇ ਵੱਖ-ਵੱਖ ਹਾਊਸ ਵਿਚ ਐਥਲੈਟਿਕ, ਬਾਸਕਟਬਾਲ, ਰੱਸਾ ਕੱਸੀ ਅਤੇ ਹੋਰ ਖੇਡਾਂ ਦੇ ਮੁਕਾਬਲੇ ਸ਼ੁਰੂ ਹੋਏ| ਇਸ ਦੇ ਨਾਲ ਹੀ ਸਕੂਲ ਦੇ ਛੋਟੇ ਛੋਟੇ ਵਿਦਿਆਰਥੀਆਂ ਵੱਲੋਂ ਜਿੱਗ ਜੈਗ ਰੇਸ, ਬੀਨ ਬੈਗ, ਫਰਾਗ ਰੇਸ ਆਦਿ ਖੇਡਾਂ ਪੇਸ਼ ਕਰਕੇ ਸਾਰਿਆਂ ਦਾ ਖੂਬ ਮਨੋਰੰਜਨ ਕੀਤਾ|
ਇਸ ਦੌਰਾਨ ਵਾਯੂ ਐਨ ਸੀ ਸੀ ਹਾਜ਼ਰ ਦਰਸ਼ਕਾਂ ਦੇ ਖਿੱਚ ਦਾ ਕੇਂਦਰ ਰਹੀ| ਜਿਸ ਦੌਰਾਨ ਭਾਰਤੀ ਵਾਯੂ ਸੈਨਾ ਦਾ ਹਿੱਸਾ ਅਤੇ ਹੋਰ ਜਹਾਜ਼ਾਂ ਦੀ ਪ੍ਰਦਰਸ਼ਨੀ ਭਾਰਤੀ ਸੈਨਾ ਦੇ ਜਵਾਨਾਂ ਵੱਲੋਂ ਲਗਾਈ ਗਈ ਅਤੇ ਇਨ੍ਹਾਂ ਜਹਾਜ਼ਾਂ ਨੂੰ ਉਡਾ ਕੇ ਵੀ ਵਿਖਾਇਆ ਗਿਆ| ਇਸ ਦੇ ਇਲਾਵਾ ਟੁੱਡ T ਵਾਰ ਨਾਮ ਮੌਨਰੰਜਕ ਖੇਡ ਵੀ ਖਿੱਚ ਦਾ ਕੇਂਦਰ ਰਹੀ ਜਿਸ ਵਿਚ ਕਾਵੇਰੀ ਹਾਊਸ ਨੇ ਪਹਿਲੀ ਪੁਜ਼ੀਸ਼ਨ, ਜਮੁਨਾ ਹਾਊਸ ਨੇ ਦੂਜੀ ਅਤੇ ਬ੍ਰਹਮਪੁੱਤਰ ਹਾਊਸ ਨੇ ਤੀਜੀ ਪੁਜ਼ੀਸ਼ਨ ਹਾਸਿਲ ਕੀਤੀ|
ਇਸ ਮੌਕੇ ਤੇ ਪ੍ਰਿੰਸੀਪਲ ਜੋਤੀ ਨਾਗਰਾਨੀ ਨੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀ ਗਈ ਖੇਡ ਭਾਵਨਾ ਅਤੇ ਉਨ੍ਹਾਂ ਦੀ ਪੇਸ਼ਕਸ਼ ਦੀ ਭਰਪੂਰ ਸ਼ਲਾਘਾ ਕੀਤੀ|

Leave a Reply

Your email address will not be published. Required fields are marked *