ਡੀ ਵਾਰਮਿੰਗ ਦਿਵਸ ਮੌਕੇ ਗੋਲੀਆਂ ਵੰਡੀਆਂ

ਡੇਰਾਬੱਸੀ, 13 ਫਰਵਰੀ (ਦੀਪਕ ਸ਼ਰਮਾ) ਡੇਰਾਬੱਸੀ ਸਿਵਲ ਹਸਪਤਾਲ ਵਲੋਂ ਡੀ ਵਾਰਮਿੰਗ ਦਿਵਸ ਮੌਕੇ ਐਲਬੇਨਡੇਜ਼ੋਲ ਦੀਆਂ ਗੋਲੀਆਂ ਵੰਡੀਆਂ ਗਈਆਂ| ਇਸ ਮੌਕੇ ਡਾਕਟਰ ਸੰਗੀਤਾ ਜੈਨ ਵੱਲੋਂ ਸਥਾਨਕ ਗੁਰਨਾਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਬਚਾਓ ਦੀ ਦਵਾਈ ਦਿੱਤੀ ਗਈ| ਇਸ ਮੌਕੇ ਸ ੰਬੋਧਨ ਕਰਦਿਆਂ ਡਾ. ਸੰਗੀਤਾ ਜੈਨ ਨੇ ਕਿਹਾ ਕਿ ਪੇਟ ਵਿੱਚ ਪੈਦਾ ਹੋਣ ਵਾਲੇ ਕੀੜੇ ਕਈ ਬਿਮਾਰੀਆਂ ਦਾ ਕਾਰਨ ਬਣਦੇ ਹਨ ਇਸ ਵਾਸਤੇ ਇਹ ਜ਼ਰੂਰੀ ਹੈ ਕਿ ਐਲਬੇਨਡੇਜ਼ੋਲ ਦਵਾਈ ਦੁਆਰਾ ਇਨ੍ਹਾਂ ਕੀੜਿਆਂ ਨੂੰ ਨਸ਼ਟ ਕਰ ਦੇਣਾ ਚਾਹੀਦਾ ਹੈ | ਉਹਨਾਂ ਕਿਹਾ ਕਿ 2 ਸਾਲ ਦੀ ਉਮਰ ਤੋਂ 19 ਸਾਲ ਦੀ ਉਮਰ ਦੇ 80 ਹਜ਼ਾਰ ਬੱਚਿਆਂ ਨੂੰ ਦਵਾਈ ਦਿੱਤੀ ਜਾਵੇਗੀ|
ਇਸ ਮੌਕੇ ਤੇ ਡਾ ਨੇਹਾ, ਜੈਕਿਸ਼ਨ, ਫਾਰਮਾਸਿਸਟ- ਮਨਪ੍ਰੀਤ ਕੌਰ, ਹਰਦੀਪ ਕੌਰ ਸਟਾਫ਼ ਨਰਸ, ਸਿੰਮ ਗਰੋਵਰ ਬੀ.ਈ.ਈ, ਸਰਬਜੀਤ ਸਿੰਘ, ਜਾਪਿੰਦਰ ਕੌਰ ਆਦਿ ਵੀ ਮੌਜੂਦ ਸਨ

Leave a Reply

Your email address will not be published. Required fields are marked *