ਡੀ.ਸੀ ਆਫਿਸ ਇੰਪਲਾਈਜ ਯੂਨੀਅਨ ਦਾ ਸੰਘਰਸ਼ ਮੁਲਤਵੀ

ਐਸ. ਏ. ਐਸ ਨਗਰ, 13 ਫਰਵਰੀ (ਸ.ਬ.) ਡੀ. ਸੀ ਆਫਿਸ ਇੰਪਲਾਈਜ ਯੂਨੀਅਨ ਪੰਜਾਬ ਵਲੋਂ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ 15 ਅਤੇ 16 ਫਰਵਰੀ ਦਾ ਸੰਘਰਸ਼ ਮੁਲਤਵੀ ਕਰ ਦਿੱਤਾ ਹੈ|
ਯੂਨੀਅਨ ਦੀ ਸੂਬਾ ਇਕਾਈ ਦੇ ਚੇਅਰਮੈਨ ਸ੍ਰੀ ਉਮ ਪ੍ਰਕਾਸ਼ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਮੁੱਖ ਸੱਕਤਰ ਸ੍ਰ. ਕਰਮ ਅਵਤਾਰ ਸਿੰਘ ਵਲੋਂ ਯੂਨੀਅਨ ਨੂੰ ਗੱਲਬਾਤ ਲਈ 19 ਫਰਵਰੀ ਦਾ ਸਮਾਂ ਦਿੱਤਾ ਗਿਆ ਹੈ ਅਤੇ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਜਿਸਤੋਂ ਬਾਅਦ ਯੂਨੀਅਨ ਵਲੋਂ 15 ਫਰਵਰੀ ਨੂੰ ਪੰਜਾਬ ਦੇ ਸਮੂਹ ਡੀ. ਸੀ. ਦਫਤਰਾਂ ਵਿੱਚ ਗੇਟ ਰੈਲੀਆਂ ਕਰਨ ਅਤੇ 16 ਫਰਵਰੀ ਨੂੰ ਸਮੂਹਿਕ ਛੁੱਟੀ ਕਰਕੇ ਪਟਿਆਲਾ ਵਿੱਚ ਸੂਬਾ ਪੱਧਰੀ ਰੈਲੀ ਕਰਨ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਹੈ|

Leave a Reply

Your email address will not be published. Required fields are marked *