ਡੀ ਸੀ ਆਫਿਸ ਇੰਪਲਾਈਜ ਯੂਨੀਅਨ ਵਲੋਂ ਪੰਜਾਬ ਸਰਕਾਰ ਦੇ ਮੁਲਾਜਮ ਵਿਰੋਧੀ ਰਵਈਏ ਦੀ ਨਿਖੇਧੀ

ਐਸ  ਏ ਐਸ ਨਗਰ, 10 ਅਕਤੂਬਰ (ਸ.ਬ.) ਡੀ ਸੀ ਆਫਿਸ ਇੰਪਲਾਈਜ ਯੂਨੀਅਨ ਦੀ ਇੱਕ ਮੀਟਿੰਗ ਜਿਲ੍ਹਾ ਸੈਕਟ੍ਰੀਏਟ ਵਿਖੇ ਹੋਈ, ਜਿਸ ਵਿੱਚ ਪੰਜਾਬ ਸਰਕਾਰ ਦੇ ਮੁਲਾਜਮ ਵਿਰੋਧੀ ਰਵਈਏ ਦੀ ਨਿਖੇਧੀ ਕੀਤੀ ਗਈ|
ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਚੇਅਰਮੈਨ ਸ੍ਰੀ ਓਮ ਪ੍ਰਕਾਸ਼, ਜਿਲ੍ਹਾ ਪ੍ਰਧਾਨ ਸ੍ਰੀ ਅਸ਼ੋਕ ਕੁਮਾਰ ਅਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਪੰਜਾਬ  ਸਰਕਾਰ ਨੇ ਤਾਂ ਸਰਕਾਰੀ ਮੁਲਾਜਮਾਂ ਨੂੰ ਇੱਕ ਤਰ੍ਹਾਂ ਦਿਹਾੜੀਦਾਰ ਕਾਮੇ ਵੀ ਬਣਾ ਕੇ ਰੱਖ ਦਿਤਾ ਹੈ| 1 ਜਨਵਰੀ 2004 ਤੋਂ ਬਾਅਦ ਭਰਤੀ ਹੋਏ ਸਰਕਾਰੀ ਮੁਲਾਜਮਾਂ ਨੂੰ ਨਾ ਤਾਂ ਪੈਨਸ਼ਨ ਦਾ ਲਾਭ ਦਿਤਾ ਗਿਆ ਹੈ ਨਾ ਹੀ ਹੋਰ ਭੱਤੇ ਤੇ ਸਹੂਲਤਾਂ ਦਿਤੀਆਂ ਗਈਆਂ ਹਨ ਨਾ ਹੀ ਇਹਨਾਂ ਨੂੰ ਮੁਲਾਜਮ ਦੀ ਮੌਤ ਹੋਣ ਤੇ ਵਾਰਸਾਂ ਨੂੰ ਨੌਕਰੀ ਦੇਣ ਦੀ ਸਹੂਲਤ ਦਿੱਤੀ ਗਈ ਹੈ|
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਹਾਲ ਇਹ ਹੈ ਕਿ ਇਹ ਸਰਕਾਰ ਨਵੇਂ ਭਰਤੀ ਹੋਏ ਡਾਕਟਰਾਂ ਨੂੰ ਸਿਰਫ 15 ਹਜਾਰ ਤਨਖਾਹ ਦੇ ਰਹੀ ਹੈ ਜਦੋਂ ਕਿ ਪੀ ਸੀ ਐਸ ਅਧਿਕਾਰੀਆਂ ਨੂੰ  ਸਿਰਫ 10,700 ਰੁਪਏ ਪ੍ਰਤੀ ਮਹੀਨਾ ਹੀ ਦਿੱਤੇ ਜਾ ਰਹੇ ਹਨ| ਇਹਨਾਂ ਮੁਲਾਜਮਾਂ ਨੂੰ 15 ਸਾਲ ਬਾਅਦ ਇੰਕਰੀਮੈਂਟ ਵੀ ਨਹੀਂ ਮਿਲ ਰਿਹਾ| ਇਹਨਾਂ ਮੁਲਾਜਮਾਂ ਨੂੰ ਨਿਕੀ ਜਿਹੀ ਗੱਲ ਉਪਰ ਹੀ ਫਾਰਗ ਕਰ ਦਿਤਾ ਜਾਂਦਾ ਹੈ| ਉਹਨਾਂ ਕਿਹਾ ਕਿ ਕੇਰਲ ਅਤੇ ਤਮਿਲਨਾਡੂ ਵਿੱਚ ਸਰਕਾਰੀ ਮੁਲਾਜਮਾਂ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਪਰ ਪੰਜਾਬ ਦੇ ਸਰਕਾਰੀ ਮੁਲਾਜਮਾਂ ਤੋਂ ਸਰਕਾਰ ਸਹੂਲਤਾਂ ਹੀ ਖੋਹ ਰਹੀ ਹੈ| ਉਹਨਾਂ ਕਿਹਾ ਕਿ ਪੰਜਾਬ ਦੇ ਸਾਰੇ ਸਰਕਾਰੀ ਅਧਿਕਾਰੀਆਂ ਅਤੇ ਮੁਲਾਜਮਾਂ ਵਲੋਂ ਜਲੰਧਰ ਵਿਖੇ 14 ਅਕਤੂਬਰ ਨੂੰ ਕੀਤੀ ਜਾਣ ਵਾਲੀ ਰੈਲੀ ਵਿਚ ਮੁਹਾਲੀ ਜਿਲੇ ਤੋਂ ਵੱਡੀ ਗਿਣਤੀ ਸਰਕਾਰੀ ਮੁਲਾਜਮ ਹਿਸਾ ਲੈਣਗੇ|
ਇਸ ਮੌਕੇ ਯੂਨੀਅਨ ਦੀ ਮੁਹਾਲੀ ਇਕਾਈ ਦੇ ਚੇਅਰਮੈਨ ਕੁਲਦੀਪ ਚੰਦ, ਜਨਰਲ ਸਕੱਤਰ ਹਰਵਿੰਦਰ ਸਿੰਘ ਚੀਮਾ, 1 ਜਨਵਰੀ 2004 ਤੋਂ ਬਾਅਦ ਭਰਤੀ ਹੋਏ ਮੁਲਾਜਮਾਂ ਦੇ ਗਰੁੱਪ ਲੀਡਰ ਗੁਰਪ੍ਰੀਤ ਸਿੰਘ ਨੇ ਵੀ ਸੰਬੋਧਨ ਕੀਤਾ|
ਸਾਫ ਸੁਥਰੇ ਕਿਰਦਾਰ ਵਾਲੇ ਆਗੂਆਂ ਦੀ ਗਿਣਤੀ ਘਟੀ

Leave a Reply

Your email address will not be published. Required fields are marked *