ਡੀ. ਸੀ. ਏ. ਨੂੰ ਠੀਕ ਕਰਨ ਲਈ ਟਰੰਪ ਨੇ ਸਰਹੱਦੀ ਕੰਧ ਅਤੇ ਗ੍ਰੀਨ ਕਾਰਡ ਦਾ ਮੁੱਦਾ ਵੀ ਜੋੜਿਆ

ਵਾਸ਼ਿੰਗਟਨ 9 ਅਕਤੂਬਰ (ਸ.ਬ.) ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਸਦੀ ਮੈਂਬਰਾਂ ਨੂੰ ਕਿਹਾ ਹੈ ਕਿ ਜੇ ਬਚਪਨ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਆਉਣ ਵਾਲੇ ਹਜ਼ਾਰਾਂ ਨੌਜਵਾਨ ਪ੍ਰਵਾਸੀਆਂ ਨੂੰ ਦੇਸ਼ ਨਿਕਾਲੇ ਤੋਂ ਬਚਾਉਣਾ ਹੈ ਤਾਂ ਇਸ ਦੇ ਬਦਲੇ ਵਿਚ ਉਨ੍ਹਾਂ ਦੀਆਂ ਸਖਤ ਇਮੀਗਰੇਸ਼ਨ ਪ੍ਰਾਥਮਿਕਤਾਵਾਂ ਨੂੰ ਲਾਜ਼ਮੀ ਤੌਰ ਤੇ ਲਾਗੂ ਕਰਨਾ ਹੋਵੇਗਾ|  ਟਰੰਪ ਦੀ ਇਸ ਮੰਗ ਦੀ ਸੂਚੀ ਵਿਚ ਦੇਸ਼ ਦੇ ਗ੍ਰੀਨ ਕਾਰਡ ਵਿਚ ਸਧਾਰਣ ਤਬਦੀਲੀਆਂ ਕਰਨੀਆਂ, ਇਕੱਲੇ ਦੇਸ਼ ਵਿਚ ਦਾਖਲ ਹੋਣ ਵਾਲੇ ਨਾਬਾਲਗਾਂ ਤੇ ਰੋਕ ਲਗਾਉਣੀ ਅਤੇ ਦੱਖਣੀ ਬਾਰਡਰ ਤੇ ਕੰਧ ਦਾ ਨਿਰਮਾਣ ਕਰਨਾ ਸ਼ਾਮਿਲ ਹੈ| ਕਈ ਡੈਮੋਕ੍ਰੈਟਿਕ ਨੇਤਾਵਾਂ ਦਾ ਕਹਿਣਾ ਹੈ ਕਿ ਇਨ੍ਹਾਂ ਨੀਤੀਆਂ ਕਾਰਨ ‘ਡ੍ਰੀਮਰਸ’ ਦੇ ਨਾਂ ਨਾਲ ਮਸ਼ਹੂਰ ਨੌਜਵਾਨ ਪ੍ਰਵਾਸੀਆਂ ਦੀ ਸੁਰੱਖਿਆ ਲਈ ਚੱਲ ਰਹੀ ਗੱਲਬਾਤ ਪਟੜੀ ਤੋਂ ਉਤਰ ਜਾਵੇਗੀ|
ਬਚਪਨ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖਲ ਹੋਣ ਵਾਲੇ ਬੱਚਿਆਂ ਨੂੰ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਡੈਫਰਡ ਐਕਸ਼ਨ ਫੌਰ ਚਾਈਲਸਹੁੱਡ ਐਰਾਈਵਲਸ (ਡੀ. ਸੀ. ਏ.) ਕਾਰਜਕ੍ਰਮ ਤਹਿਤ ਉਨ੍ਹਾਂ ਨੂੰ ਦੇਸ਼ ਨਿਕਾਲੇ ਤੋਂ ਬਚਾ ਕੇ ਇੱਥੇ ਕਾਨੂੰਨੀ ਤਰੀਕੇ ਨਾਲ ਕੰਮ ਕਰਨ ਦਾ ਅਧਿਕਾਰ ਦਿੱਤਾ ਸੀ| ਗੌਰਤਲਬ ਹੈ ਕਿ ਟਰੰਪ ਨੇ ਇਸ ਕਾਨੂੰਨ ਨੂੰ ਬੀਤੇ ਮਹੀਨੇ ਖਤਮ ਕਰ ਦਿੱਤਾ ਸੀ| ਵਾਈਟ ਹਾਊਸ ਵੱਲੋਂ ਕੱਲ ਜਾਰੀ ਕੀਤੇ ਗਏ ਇਕ ਪੱਤਰ ਵਿਚ ਟਰੰਪ ਨੇ ਪ੍ਰਤੀਨਿਧੀ ਸਭਾ ਅਤੇ ਸੈਨੇਟ ਨੇਤਾਵਾਂ ਨੂੰ ਕਿਹਾ ਕਿ ਤਰਜ਼ੀਹ ‘ਸਾਰੀਆਂ ਇਮੀਗਰੇਸ਼ਨ ਨੀਤੀਆਂ ਦੀ ਪੂਰੀ ਸਮੀਖਿਆ ਹੈ’| ਉਨ੍ਹਾਂ ਨੇ ਇਹ ਵੀ ਤੈਅ ਕਰਨ ਨੂੰ ਕਿਹਾ ਹੈ ਕਿ ਅਮਰੀਕਾ ਦੀ ਆਰਥਿਕ ਅਤੇ ਕੌਮੀ ਸੁਰੱਖਿਆ ਲਈ ਕਿਹੜੇ-ਕਿਹੜੇ ਕਾਨੂੰਨਾਂ ਵਿਚ ਬਦਲਾਅ ਦੀ ਲੋੜ ਹੈ|
ਉਨ੍ਹਾਂ ਨੇ ਲਿਖਿਆ ਹੈ ਇਨ੍ਹਾਂ ਸੁਧਾਰਾਂ ਦੇ ਬਿਨਾਂ ਗੈਰ-ਕਾਨੂੰਨੀ ਇਮੀਗਰੇਸ਼ਨ ਅਤੇ ਲੜੀਵਾਰ ਤਰੀਕੇ ਨਾਲ ਹੋ ਰਿਹਾ ਇਮੀਗਰੇਸ਼ਨ ਅਮਰੀਕਾ ਦੇ ਕਰਮਚਾਰੀਆਂ ਅਤੇ ਕਰ ਦੇਣ ਵਾਲਿਆਂ ਤੇ ਹਮੇਸ਼ਾ ਲਈ ਵੱਡਾ ਬੋਝ ਬਣਿਆ ਰਹੇਗਾ| ਟਰੰਪ ਨੇ ਬੀਤੇ ਮਹੀਨੇ ਐਲਾਨ ਕੀਤਾ ਸੀ ਕਿ ਉਹ ਡੀ. ਸੀ. ਏ. ਕਾਰਜਕ੍ਰਮ ਖਤਮ ਕਰ ਰਹੇ ਹਨ ਪਰ ਉਨ੍ਹਾਂ ਨੇ ਇਹ ਵੀ ਕਿਹਾ ਕਿ ਪ੍ਰਵਾਸੀਆਂ ਦੀ ਸਥਿਤੀ ਬਦਲੇ ਇਸ ਤੋਂ ਪਹਿਲਾਂ ਛੇ ਮਹੀਨੇ ਦੇ ਅੰਦਰ ਕਾਂਗਰਸ ਇਕ ਨਵਾਂ ਕਾਨੂੰਨ ਲੈ ਕੇ ਆਏ| ਰਾਸ਼ਟਰਪਤੀ ਨੇ ਇਸ ਬਾਰੇ ਵਿਚ ਕਿਹਾ ਸੀ ਕਿ ਉਹ ਇਸ ਸਮਝੌਤੇ ਲਈ ਕਾਫੀ ਉਤਸੁਕ ਹਨ|  ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਸੀ ਮੈਨੂੰ ਇਨ੍ਹਾਂ ਲੋਕਾਂ ਨਾਲ ਪਿਆਰ ਹੈ ਅਤੇ ਆਸ ਕਰਦਾ ਹਾਂ ਕਿ ਕਾਂਗਰਸ ਉਨ੍ਹਾਂ ਦੀ ਮਦਦ ਕਰਨ ਵਿਚ ਸਮੱਰਥ ਹੋਵੇਗੀ ਅਤੇ ਇਸ ਨੂੰ ਸਹੀ ਤਰੀਕੇ ਨਾਲ ਕਰੇਗੀ| ਟਰੰਪ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਉਹ ਡੀ. ਸੀ. ਏ. ਸਮਝੌਤੇ ਵਿਚ ਸਰਹੱਦੀ ਸੁਰੱਖਿਆ ਅਤੇ ਸਰਹੱਦ ਤੇ ਕੰਧ ਬਣਾਉਣ ਵਿਚ ਲੱਗਣ ਵਾਲੇ ਧਨ ਨੂੰ ਵੀ ਸ਼ਾਮਲ ਕਰਨਾ ਚਾਹੁੰਦੇ ਹਨ|

Leave a Reply

Your email address will not be published. Required fields are marked *