ਡੀ.ਸੀ. ਦਫਤਰਾਂ, ਉਪ ਮੰਡਲ ਮੈਜਿਸਟਰੇਟ ਦਫਤਰਾਂ, ਤਹਿਸੀਲਾਂ ਅਤੇ ਉਪ ਤਹਿਸੀਲਾਂ ਦੇ ਮੁਲਾਜਮਾਂ ਵੱਲੋਂ 27 ਅਤੇ 28 ਅਗਸਤ ਨੂੰ ਕਲਮ ਛੋੜ ਹੜਤਾਲ ਕਰਨ ਦਾ ਐਲਾਨ

ਐਸ J ੇ ਐਸ ਨਗਰ, 23 ਅਗਸਤ (ਸ.ਬ.) ਡੀ.ਸੀ. ਦਫਤਰਾਂ, ਉਪ ਮੰਡਲ ਮੈਜਿਸਟਰੇਟ ਦਫਤਰਾਂ, ਤਹਿਸੀਲਾਂ ਅਤੇ ਉਪ ਤਹਿਸੀਲਾਂ ਦੇ ਕਾਮਿਆਂ ਵਲੋਂ 27 ਅਤੇ 28 ਅਗਸਤ ਨੂੰ ਕਲਮ ਛੋੜ ਹੜ੍ਹਤਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ ਸੀ ਦਫਤਰ ਇੰਪਲਾਈਜ ਯੂਨੀਅਨ ਦੇ ਸੂਬਾ ਚੇਅਰਮੈਨ ਓਮ ਪ੍ਰਕਾਸ਼ ਮੁਹਾਲੀ ਨੇ ਦਸਿਆ ਕਿ ਡੀ ਸੀ ਦਫਤਰਾਂ ਦੇ ਮੁਲਾਜਮਾਂ ਦੀ ਜਥੇਬੰਦੀ ਵਲੋਂ ਵਾਰ ਵਾਰ ਅਪੀਲਾਂ ਕਰਨ ਦੇ ਬਾਵਜੂਦ ਪੰਜਾਬ ਸਰਕਾਰ ਵਲੋਂ ਇਹਨਾਂ ਮੁਲਾਜਮਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ, ਜਿਸ ਕਾਰਨ ਇਹਨਾਂ ਮੁਲਾਜਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ| ਉਹਨਾਂ ਕਿਹਾ ਕਿ 27 ਅਗਸਤ ਨੂੰ ਸਾਰੇ ਮੁਲਾਜਮ ਆਪਣੀਆਂ ਸੀਟਾਂ ਛੱਡਕੇ ਕਾਲੇ ਝੰਡੇ ਲੈ ਕੇ ਰੋਸ ਮੁਜ਼ਾਹਰਾ ਕਰਨਗੇ ਤੇ ਧਰਨਾ ਦੇਣਗੇ ਅਤੇ 28 ਅਗਸਤ ਨੂੰ ਕਾਲੇ ਝੰਡੇ ਲੈ ਕੇ ਪੰਜਾਬ ਸਰਕਾਰ ਦੀ ਅਰਥੀ ਵੀ ਫੂਕੀ ਜਾਵੇਗੀ, ਜੇਕਰ ਸਰਕਾਰ ਨੇ ਫਿਰ ਵੀ ਕੋਈ ਗੱਲ ਨਾ ਸੁਣੀ ਤਾਂ 1 ਸਤੰਬਰ ਨੂੰ ਸੂਬਾ ਪੱਧਰੀ ਮੀਟਿੰਗ ਕਰਕੇ ਸੰਘਰਸ਼ ਨੂੰ ਹੋਰ ਵੱਡਾ ਅਤੇ ਤੇਜ ਕੀਤਾ ਜਾਵੇਗਾ|
ਇਸ ਮੌਕੇ ਜਿਲ੍ਹਾ ਪ੍ਰਧਾਨ ਡੀ ਸੀ ਆਫਿਸ ਇੰਪ: ਯੂਨੀਅਨ ਜਿਲਾ ਮੁਹਾਲੀ, ਸ੍ਰੀ ਅਸ਼ੋਕ ਕੁਮਾਰ ਭਟੇਜਾ ਨੇ ਕਿਹਾ ਕਿ ਆਪਣੀਆਂ ਮੰਗਾਂ ਮਨਵਾਉਣ ਲਈ ਡੀ.ਸੀ. ਦਫਤਰਾਂ, ਉਪ ਮੰਡਲ ਮੈਜਿਸਟਰੇਟ ਦਫਤਰਾਂ, ਤਹਿਸੀਲਾਂ ਅਤੇ ਉਪ ਤਹਿਸੀਲਾਂ ਦੇ ਕਾਮਿਆਂ ਵਲੋਂ 27 ਅਤੇ 28 ਅਗਸਤ ਨੂੰ ਕਲਮ ਛੋੜ ਹੜ੍ਹਤਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ| ਇਹ ਫੈਸਲਾ ਜਥੇਬੰਦੀ ਦੀ ਸੂਬਾ ਬਾਡੀ ਵਲੋਂ ਸੂਬਾ ਪ੍ਰਧਾਨ ਸ੍ਰ. ਗੁਰਨਾਮ ਸਿੰਘ ਵਿਰਕ, ਸੂਬਾ ਚੇਅਰਮੈਨ ਓਮ ਪ੍ਰਕਾਸ਼ ਮੁਹਾਲੀ, ਜਨਰਲ ਸਕੱਤਰ ਜੋਗਿੰਦਰ ਕੁਮਾਰ ਜੀਰਾ ਅਤੇ ਅਗਵਾਈ ਵਿੱਚ ਕੀਤਾ ਗਿਆ ਹੈ| ਉਹਨਾਂ ਕਿਹਾ ਕਿ ਸੂਬਾ ਕਮੇਟੀ ਵਲੋਂ ਲਏ ਗਏ ਫੈਸਲੇ ਅਨੁਸਾਰ ਜਿਲਾ ਮੁਹਾਲੀ ਦੇ ਦਫਤਰਾਂ ਵਿੱਚ ਵੀ 27 ਅਤੇ 28 ਅਗਸਤ ਨੂੰ ਕਲਮ ਛੋੜ ਹੜ੍ਹਤਾਲ ਕੀਤੀ ਜਾਵੇਗੀ|

Leave a Reply

Your email address will not be published. Required fields are marked *