ਡੀ ਸੀ ਦਫਤਰ ਇੰਪਲਾਈਜ਼ ਯੂਨੀਅਨ ਪੰਜਾਬ ਦਾ ਕੈਲੰਡਰ ਰਿਲੀਜ਼
ਐਸ਼ਏ 31 ਦਸੰਬਰ (ਸ਼ਬ ਡੀ ਸੀ ਦਫਤਰ ਇੰਪਲਾਇਜ ਯੂਨੀਅਨ ਪੰਜਾਬ ਵਲੋਂ ਬਣਾਏ ਗਏ ਨਵੇਂ ਸਾਲ ਦੇ ਕੈਲੰਡਰ ਨੂੰ ਏ ਡੀ ਸੀ ਮੁਹਾਲੀ ਸ੍ਰੀਮਤੀ ਆਸ਼ਿਕਾ ਜੈਨ ਵਲੋਂ ਰਿਲਿਜ਼ ਕੀਤਾ ਗਿਆ।
ਇਸ ਮੌਕੇ ਸ੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਕਰਮਚਾਰੀ ਸਰਕਾਰ ਦੀ ਰੀੜ ਦੀ ਹੱਡੀ ਹਨ ਅਤੇ ਜਿੱਥੇ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਂਦੇ ਹਨ, ਉੱਥੇ ਭਾਈਚਾਰਕ ਸਾਂਝ ਵਧਾਉਣ ਲਈ ਵੀ ਕੰਮ ਕਰਦੇ ਹਨ।
ਇਸ ਦੌਰਾਨ ਸਟੇਟ ਚੇਅਰਮੈਨ ਸ੍ਰੀ ਓਮ ਪ੍ਰਕਾਸ਼ ਵਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਲ੍ਹਾ ਚੇਅਰਮੇਨ ਸ੍ਰੀ ਵਿਜੈ ਪ੍ਰਭਾਕਰ, ਪ੍ਰਧਾਨ ਸ੍ਰ ਗੁਰਮੁੱਖ ਸਿੰਘ, ਜਨਰਲ ਸਕੱਤਰ ਗੁਰਿੰਦਰ ਸਿੰਘ, ਲੀਗਲ ਸਲਾਹਕਾਰ ਰਮਨਦੀਪ, ਪੀ ਸੁਨੀਤਾ ਸ਼ਰਮਾ, ਬਲਬੀਰ ਸਿੰਘ, ਸੁਖਬੀਰ ਕੌਰ ਅਤੇ ਜਗਨੰਦਨ ਸਿੰਘ ਹਾਜਿਰ ਸਨ।