ਡੀ ਸੀ ਦਫਤਰ ਦੇ ਬਾਥਰੂਮਾਂ ਦਾ ਬੁਰਾ ਹਾਲ, ਲੋਕ ਪ੍ਰੇਸ਼ਾਨ

ਐਸ ਏ ਐਸ ਨਗਰ, 17 ਨਵੰਬਰ (ਸ.ਬ.) ਸਥਾਨਕ ਡਿਪਟੀ ਕਮਿਸ਼ਨਰ ਦਫਤਰ ਦੇ ਬਾਥਰੂਮਾਂ ਦਾ ਬਹੁਤ ਬੁਰਾ ਹਾਲ ਹੈ, ਇਸ ਤਰਾਂ ਲੱਗਦਾ ਹੈ ਜਿਵੇਂ ਲੰਮੇਂ ਸਮੇਂ ਤੋਂ ਇਹਨਾਂ ਬਾਥਰੂਮਾਂ ਦੀ ਸਫਾਈ ਹੀ ਨਾ ਕੀਤੀ ਜਾਵੇ| ਇਹਨਾਂ ਬਾਥਰੂਮਾਂ ਦੇ ਵਿਚ ਗੰਦਗੀ ਦੀ ਭਰਮਾਰ ਹੈ| ਜਿਸ ਕਾਰਨ ਡੀ ਸੀ ਦਫਤਰ ਆਏ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ|
ਬਲਾਕ ਕਾਂਗਰਸ ਕਮੇਟੀ ਮੁਹਾਲੀ ਦੇ ਐਸ ਸੀ ਵਿੰਗ ਦੇ ਚੇਅਰਮੈਨ ਸ੍ਰੀ ਅਜੈਬ ਸਿੰਘ ਨੇ ਕਿਹਾ ਕਿ ਹੈਰਾਨੀ ਦੀ ਗਲ ਹੈ ਕਿ ਜਿਲ੍ਹੇ ਦੇ ਡੀ ਸੀ ਦੇ ਦਫਤਰ ਦੇ ਬਾਥਰੂਮਾਂ ਦਾ ਹੀ ਬੁਰਾ ਹਾਲ ਹੈ ਫਿਰ ਆਮ ਲੋਕਾਂ ਲਈ ਬਣੇ ਬਾਥਰੂਮਾਂ ਦੀ ਹਾਲਤ ਦਾ ਸਹਿਜੇ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ| ਉਹਨਾਂ ਕਿਹਾ ਕਿ ਡੀ ਸੀ ਦਫਤਰ ਦੇ ਬਾਥਰੂਮਾਂ ਵਿਚ ਫੈਲੀ ਗੰਦਗੀ ਕਾਰਨ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ| ਇਸ ਗੰਦਗੀ ਕਾਰਨ ਲੋਕਾਂ ਨੂੰ ਉਥੇ ਸਾਹ ਲੈਣਾ ਵੀ ਦੂਭਰ ਹੋ ਗਿਆ ਹੈ| ਇਸ ਗੰਦਗੀ ਕਾਰਨ ਉਥੇ ਦੂਰ ਦੂਰ ਤੱਕ ਬਦਬੋ ਮਾਰਦੀ ਹੈ| ਉਹਨਾਂ ਮੰਗ ਕੀਤੀ ਕਿ ਇਹਨਾਂ ਬਾਥਰੂਮਾਂ ਦੀ ਹਾਲਤ ਵਿਚ ਜਲਦੀ ਸੁਧਾਰ ਕੀਤਾ ਜਾਵੇ| Converted from Joy to Unicode

Leave a Reply

Your email address will not be published. Required fields are marked *