ਡੀ ਸੀ ਦਫਤਰ ਵਿੱਚ ਪਾਰਕਿੰਗ ਠੇਕੇਦਾਰ ਕਰਦੇ ਹਨ ਲੋਕਾਂ ਤੋਂ ਵੱਧ ਵਸੂਲੀ : ਜੇ ਪੀ ਸਿੰਘ

ਡੀ ਸੀ ਦਫਤਰ ਵਿੱਚ ਪਾਰਕਿੰਗ ਠੇਕੇਦਾਰ ਕਰਦੇ ਹਨ ਲੋਕਾਂ ਤੋਂ ਵੱਧ ਵਸੂਲੀ : ਜੇ ਪੀ ਸਿੰਘ
ਡਿਪਟੀ ਕਮਿਸ਼ਨਰ ਮੁਹਾਲੀ ਨੂੰ ਕੀਤੀ ਸ਼ਿਕਾਇਤ
ਐਸ ਏ ਐਸ ਨਗਰ, 30 ਨਵੰਬਰ ( ਸ.ਬ.) ਫੇਜ਼ 3ਬੀ 2 ਮਾਰਕੀਟ ਵੈਲਫੇਅਰ ਐਸੋ. ਦੇ ਪ੍ਰਧਾਨ ਜਤਿੰਦਰਪਾਲ ਸਿੰਘ ਜੇ ਪੀ ਨੇ ਡੀ ਸੀ ਦਫਤਰ ਜਿਲ੍ਹਾ ਅਦਾਲਤਾਂ ਦਫਤਰ ਵਿੱਚ ਪਾਰਕਿੰਗ ਠੇਕੇਦਾਰ ਵਲੋਂ ਵੱਧ ਪੈਸੇ ਲੈਣ ਦਾ ਮਾਮਲਾ ਚੁਕਦਿਆਂ ਇਸ ਠੇਕੇ ਸਬੰਧੀ ਪੂਰੀ ਜਾਣਕਾਰੀ ਲੈਣ ਲਈ ਆਰ ਟੀ ਆਈ ਦਾਖਿਲ ਕੀਤੀ ਹੈ ਅਤੇ ਇਸ ਸਬੰਧੀ ਡੀ ਸੀ ਮੁਹਾਲੀ ਨੂੰ ਵੀ ਸ਼ਿਕਾਇਤ ਕੀਤੀ ਹੈ|
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੇ ਪੀ ਸਿੰਘ ਨੇ ਇਲਜਾਮ ਲਗਾਇਆ ਕਿ ਡੀ ਸੀ ਦਫਤਰ ਕੰਪਲੈਕਸ ਵਿੱਚ ਹੀ ਹੋਰਨਾਂ ਵਿਭਾਗਾਂ ਦੇ ਵੀ ਦਫਤਰ ਹਨ ਅਤੇ ਇਸ ਦਫਤਰ ਵਿੱਚ ਸਾਰਾ ਦਿਨ ਆਪਣੇ ਕੰਮ ਧੰਦੇ ਕਰਵਾਉਣ ਲਈ ਸਂੈਕੜੇ ਲੋਕਾਂ ਨੂੰ ਆਉਣਾ ਪੈਂਦਾ ਹੈ, ਪਰ ਇਸ ਦਫਤਰ ਵਿੱਚ ਪਾਰਕਿੰਗ ਦੇ ਠੇਕੇਦਾਰ ਵਲੋਂ ਵਾਹਨ ਪਾਰਕ ਕਰਨ ਦੇ ਰੇਟ ਮਨ ਮਰਜੀ ਨਾਲ ਵਸੂਲੇ ਜਾ ਰਹੇ ਹਨ|
ਉਹਨਾਂ ਕਿਹਾ ਕਿ ਡੀ ਸੀ ਦਫਤਰ ਅਤੇ ਜਿਲ੍ਹਾ ਅਦਾਲਤਾਂ ਕੰਪਲੈਕਸ ਵਿੱਚ ਪਾਰਕਿੰਗ ਠੇਕੇਦਾਰ ਵਲੋਂ ਨਿਸ਼ਚਿਤ ਰੇਟ ਨਾਲੋਂ ਵੱਧ ਪੈਸੇ ਲਏ ਜਾ ਰਹੇ ਹਨ| ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਵੀ ਲੋਕਾਂ ਦੀ ਹੁੰਦੀ ਇਸ ਲੁੱਟ ਬਾਰੇ ਉਨ੍ਹਾਂ ਪ੍ਰਸ਼ਾਸਿਨਕ ਅਧਿਕਾਰੀਆ ਨੂੰ ਦੱਸਿਆ ਸੀ ਪਰ ਕੋਈ ਵੀ ਅਸਰ ਨਹੀਂ ਹੋਇਆ| ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਇਹ ਭਰੋਸਾ ਦਿੱਤਾ ਗਿਆ ਸੀ ਕਿ ਇਸ ਸਬੰਧੀ ਉਹ ਕੋਈ ਨਾ ਕੋਈ ਕਾਰਵਾਈ ਜ਼ਰੂਰ ਕਰਨਗੇ ਪਰ ਪਾਰਕਿੰਗ ਠੇਕੇਦਾਰ ਖਿਲਾਫ ਕਾਰਵਾਈ ਤਾਂ ਕੀ ਕਰਨੀ ਸੀ ਅਜੇ ਤਕ ਲੋਕਾਂ ਨੂੰ ਪਾਰਕਿੰਗ ਰੇਟ ਦੀ ਜਾਣਕਾਰੀ ਵਾਲਾ ਬੋਰਡ ਵੀ ਨਹੀਂ ਲੱਗਿਆ| ਉਹਨਾਂ ਕਿਹਾ ਕਿ ਹੁਣ ਉਹਨਾਂ ਨੇ ਇਸ ਪਾਰਕਿੰਗ ਨੂੰ ਠੇਕੇ ਉਪਰ ਦੇਣ ਸਬੰਧੀ ਪੂਰੀ ਜਾਣਕਾਰੀ ਲੈਣ ਲਈ ਆਰ ਟੀ ਆਈ ਪਾਈ ਹੈ ਤਾਂ ਕਿ ਪੂਰੀ ਜਾਣਕਾਰੀ ਮਿਲਣ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾ ਸਕੇ|

Leave a Reply

Your email address will not be published. Required fields are marked *