ਡੀ ਸੀ ਸਪਰਾ ਵਲੋਂ ਇੰਪਲਾਈਜ ਯੂਨੀਅਨ ਦਾ ਕੈਲੰਡਰ ਰਿਲੀਜ

ਐਸ ਏ ਐਸ ਨਗਰ , 1 ਜਨਵਰੀ (ਸ.ਬ.) ਡੀ ਸੀ ਗੁਰਪ੍ਰੀਤ ਕੌਰ ਸਪਰਾ ਵਲੋਂ ਡੀ ਸੀ ਦਫਤਰ ਇੰਪਲਾਈਜ ਯੂਨੀਅਨ ਦਾ ਨਵੇਂ ਸਾਲ ਦਾ ਕੈਲੰਡਰ ਰਿਲੀਜ ਕੀਤਾ ਗਿਆ| ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਟਰ ਸ੍ਰੀਮਤੀ ਸਪਰਾ ਨੇ ਕਿਹਾ ਕਿ ਸਰਕਾਰੀ ਕਰਮਚਾਰੀ ਪ੍ਰਸ਼ਾਸ਼ਨ ਦੀ ਰੀੜ੍ਹ ਦੀ ਹੱਡੀ ਵਾਂਗ ਕੰਮ ਕਰਦੇ ਹਨ ਅਤੇ ਇਹਨਾਂ ਦੇ ਸਹਿਯੋਗ ਨਾਲ ਹੀ ਪ੍ਰਸ਼ਾਸ਼ਨ ਦਾ ਕੰਮ ਠੀਕ ਤਰੀਕੇ ਨਾਲ ਚਲ ਸਕਦਾ ਹੈ| ਇਸ ਮੌਕੇ ਡੀ ਸੀ ਆਫਿਸ ਇੰਪਲਾਈਜ ਯੂਨੀਅਨ ਦ ਜਿਲ੍ਹਾ ਪ੍ਰਧਾਨ ਸ੍ਰੀ ਅਸ਼ੋਕ ਕੁਮਾਰ ਨੇ ਕਰਮਚਾਰੀਆਂ ਵਲੋਂ ਮੁਕੰਮਲ ਸਹਿਯੋਗ ਦੇਣ ਦਾ ਭਰੋਸ ਦਿੱਤਾ| ਇਸ ਮੌਕੇ ਡਿਪਟੀ ਕਮਿਸ਼ਨਰ ਦੀ ਰੀਡਰ ਮੈਡਮ ਚਰਨਜੀਤ ਕੌਰ, ਪੀ ਏ ਮੈਡਮ ਸੁਨੀਤਾ, ਯੂਨੀਅਨ ਦੇ ਜਨਰਲ ਸਕੱਤਰ ਹਰਮਿੰਦਰ ਚੀਮਾ, ਚੇਅਰਮੈਨ ਕੁਲਦੀਪ ਸਿੰਘ, ਖਜਾਨਚੀ ਜਸਵੰਤ ਸਿੰਘ, ਵਿਜੈ ਕੁਮਾਰ, ਗਗਨਦੀਪ ਅਤੇ ਹੋਰ ਮੁਲਾਜਮ ਵੀ ਮੌਜੂਦ ਸਨ|

Leave a Reply

Your email address will not be published. Required fields are marked *