ਡੇਂਗੂ-ਚਿਕਨਗੁਨੀਆ ਅਤੇ ਸਵੱਛ ਭਾਰਤ ਮਿਸ਼ਨ ਬਾਰੇ ਬੱਚਿਆਂ ਨੂੰ ਜਾਗਰੂਕ ਕੀਤਾ

ਐਸ. ਏ. ਐਸ ਨਗਰ, 14 ਅਗਸਤ (ਸ.ਬ.) ਜਤਿੰਦਰਵੀਰ ਸਰਵਹਿਤਕਾਰੀ ਮਾਡਲ ਸੀ. ਸੈ. ਸਕੂਲ , ਸਕੈਟਰ-71 ਵਿਖੇ ਨਗਰ ਨਿਗਮ ਮੁਹਾਲੀ ਦੀ ਟੀਮ ਵੱਲੋਂ ਡੇਂਗੂ-ਚਿਕਨਗੁਨੀਆ ਅਤੇ ਸਵੱਛ ਭਾਰਤ ਮਿਸ਼ਨ ਬਾਰੇ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ| ਟੀਮ ਦੇ ਮੈਂਬਰਾਂ ਵੱਲੋਂ ਬੱਚਿਆਂ ਨੂੰ ਡੇਂਗੂ ਅਤੇ ਚਿਕਨਗੁਨੀਆ ਦੇ ਕਾਰਨਾਂ ਅਤੇ ਉਸਨੂੰ ਦੂਰ ਕਰਨ ਦੇ ਤਰੀਕਿਆਂ ਦੀ ਜਾਣਕਾਰੀ ਦਿੱਤੀ| ਮੈਂਬਰਾਂ ਨੇ ਬੱਚਿਆਂ ਨੂੰ ਸਵੱਛ ਭਾਰਤ ਮਿਸ਼ਨ ਦੇ ਬਾਰੇ ਵੀ ਜਾਗਰੂਕ ਕੀਤਾ ਅਤੇ ਆਪਣੇ ਆਲੇ ਦੁਆਲੇ ਦੀ ਸਫਾਈ ਬਾਰੇ ਜਰੂਰੀ ਜਾਣਕਾਰੀ ਦਿੱਤੀ| ਉਨ੍ਹਾਂ ਬੱਚਿਆਂ ਨੂੰ ਦੱਸਿਆ ਕਿ ਗਿੱਲਾ ਅਤੇ ਸੁੱਕਾ ਕੂੜਾ ਅਲੱਗ-ਅਲੱਗ ਕੂੜੇਦਾਨ ਵਿੱਚ ਸੁਟਣਾ ਚਾਹੀਦਾ ਹੈ| ਇਸ ਬਾਰੇ ਬੱਚਿਆਂ ਵੱਲੋਂ ਪ੍ਰਸ਼ਨ-ਉੱਤਰ ਕਰਕੇ ਉਨ੍ਹਾਂ ਨੂੰ ਜਾਗਰੂਕ ਕੀਤਾ ਗਿਆ|
ਇਸ ਮੌਕੇ ਸਕੂਲ ਦੇ ਪ੍ਰਬੰਧਕ ਸ੍ਰੀ ਅਰੁਣ ਸ਼ਰਮਾ ਤੋਂ ਇਲਾਵਾ ਨਗਰ ਨਿਗਮ ਦੇ ਅਧਿਕਾਰੀ ਸ੍ਰ. ਗੁਰਮੀਤ ਸਿੰਘ ਟਿਵਾਣਾ, ਸ੍ਰ. ਹਰਮਿੰਦਰ ਸਿੰਘ ਸੈਨਿਟਰੀ ਸੁਪਵਾਈਜ਼ਰ, ਸ੍ਰ. ਜੋਰਾਵਰ ਸਿੰਘ, ਸ੍ਰੀਮਤੀ ਇੰਦਰਜੀਤ ਕੌਰ ਅਤੇ ਸ੍ਰੀਮਤੀ ਸੁਖੀਜਾ ਹਾਜਿਰ ਸਨ|

Leave a Reply

Your email address will not be published. Required fields are marked *