ਡੇਂਗੂ ਤੋਂ ਬਚਾਉ ਦੀ ਜਾਣਕਾਰੀ ਦਿੱਤੀ

ਐਸ. ਏ. ਐਸ ਨਗਰ, 8 ਜੂਨ (ਸ.ਬ.) ਸਥਾਨਕ ਫੇਜ਼-4 ਦੇ ਰਿਹਾਇਸ਼ੀ ਖੇਤਰ ਵਿੱਚ ਸਿਹਤ ਮਹਿਕਮੇ ਦੀ ਟੀਮ ਵੱਲੋਂ ਡੇਂਗੂ ਕੰਨਟੇਕਰ ਸਰਵੇ ਕੀਤਾ ਗਿਆ ਜਿਸ ਦੌਰਾਨ ਲੋਕਾਂ ਨੂੰ ਡੇਂਗੂ ਤੋਂ ਬਚਾਉ ਪ੍ਰਤੀ ਜਾਗਰੂਕ ਕੀਤਾ ਗਿਆ| ਇਸ ਮੌਕੇ ਸੁਪਰਵਾਈਜ਼ਰ ਬਲਜੀਤ ਸਿੰਘ ਅਤੇ ਗੁਰਜੀਤ ਸਿੰਘ ਨੇ ਲੋਕਾਂ ਨੂੰ ਦੱਸਿਆ ਕਿ ਕੂਲਰਾਂ ਨੂੰ ਹਫਤੇ ਵਿੱਚ ਇਕ ਵਾਰੀ ਸਾਫ ਕਰਕੇ ਸੁਕਾ ਕੇ ਵਰਤੋਂ ਵਿੱਚ ਲਿਆਂ ਜਾਵੇ ਘਰਾਂ ਵਿੱਚ ਜਿੱਥੇ ਵੀ ਸਾਫ ਪਾਣੀ ਖੜਾ ਹੈ ਉਸ ਨੂੰ ਹਫਤੇ ਵਿੱਚ ਜਰੂਰ ਬਦਲ ਦਿੱਤਾ ਜਾਵੇ ਡੇਂਗੂ ਵਾਲਾ ਮੱਛਰ ਦਿਨ ਵੇਲੇ ਕੱਟਦਾ ਹੈ ਡੇਂਗੂ ਬੁਖਾਰ ਦਾ ਸਪੋਰਟਿਵ ਟੈਸਟ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੂਫਤ ਕੀਤਾ ਜਾਂਦਾ ਹੈ ਪੰਜਾਬ ਸਰਕਾਰੀ ਦਿਆਂ ਹਦਾਇਤਾਂ ਅਨੁਸਾਰ ਸ਼ੁਕਰਵਾਰ ਨੂੰ ਡ੍ਰਾਈ ਡੇਅ ਮਨਾਉਣ ਬਾਰੇ ਦੱਸਿਆ ਗਿਆ|

Leave a Reply

Your email address will not be published. Required fields are marked *