ਡੇਂਗੂ ਦੀ ਰੋਕਥਾਮ ਲਈ ਯੋਗ ਕਾਰਵਾਈ ਕਰੇ ਸਿਹਤ ਵਿਭਾਗ: ਪਰਮਜੀਤ ਕਾਹਲੋਂ

ਐਸ ਏ ਐਸ ਨਗਰ, 23 ਅਕਤੂਬਰ (ਸ.ਬ.) ਸ਼੍ਰੋਮਣੀ ਅਕਾਲੀ ਦਲ ਜਿਲਾ ਮੁਹਾਲੀ ਦੇ ਪ੍ਰਧਾਨ ਸ ਪਰਮਜੀਤ ਸਿੰਘ ਕਾਹਲੋਂ ਨੇ ਸਿਵਲ ਸਰਜਨ ਐਸ ਏ ਐਸ ਨਗਰ ਨੁੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਮੁਹਾਲੀ ਵਿਚ ਫੈਲੀ ਹੋਈ ਡੇਂਗੂ ਦੀ ਬਿਮਾਰੀ ਦੀ ਰੋਕਥਾਮ ਲਈ ਉਪਰਾਲੇ ਕੀਤੇ ਜਾਣ|
ਆਪਣੇ ਪੱਤਰ ਵਿਚ ਸ ਕਾਹਲੋਂ ਨੇ ਲਿਖਿਆ ਹੈ ਕਿ ਮੁਹਾਲੀ ਸ਼ਹਿਰ ਦੀ ਹਰ ਗਲੀ ਅੰਦਰ ਹੀ ਘੱਟੋ ਘੱਟ ਇਕ ਪਰਿਵਾਰ ਡੇਂਗੂ ਤੋਂ ਪੀੜਤ ਹੈ,  ਮਿਉਂਸਪਲ ਕਾਰਪੋਰੇਸ਼ਨ ਵਲੋਂ ਸ਼ਹਿਰ ਵਿਚ ਲਗਾਤਾਰ ਦਵਾਈ ਦਾ ਛਿੜਕਾਓ ਵੀ ਕੀਤਾ ਜਾ ਰਿਹਾ ਹੈ| ਇਸ ਦੇ ਬਾਵਜੂਦ ਮਰੀਜਾਂ ਦੀ ਗਿਣਤੀ ਵਿਚ ਭਾਰੀ ਵਾਧਾ ਹੋ ਰਿਹਾ ਹੈ, ਜੋ ਕਿ ਡੂੰਘੀ ਚਿੰਤਾ ਦਾ ਵਿਸ਼ਾ ਹੈ|
ਉਹਨਾਂ ਪੱਤਰ ਦੇ ਅੰਤ ਵਿਚ ਮੰਗ ਕੀਤੀ ਹੈ ਕਿ ਇਸ ਬਿਮਾਰੀ ਦੀ ਰੋਕਥਾਮ ਲਈ ਕਿਸੇ ਨਵੀਂ ਤੇ ਅਸਰਦਾਇਕ ਦਿਵਾਈ ਦੀ ਸਿਫਾਰਿਸ ਕੀਤੀ ਜਾਵੇ, ਡੇਂਗੂ ਦੇ ਕਾਰਨਾਂ ਅਤੇ ਬਚਾਓ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ, ਡੇਂਗੂ ਤੋਂ ਬਚਾਓ ਲਈ ਸੈਮੀਨਾਰ ਲਗਾਏ ਜਾਣ|

Leave a Reply

Your email address will not be published. Required fields are marked *