ਡੇਂਗੂ ਦੀ ਰੋਕਥਾਮ ਸਬੰਧੀ ਬਲੌਂਗੀ ਦੀ ਪੰਚਾਇਤ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਆਯੋਜਿਤ

ਐਸ ਏ ਐਸ ਨਗਰ, 13 ਅਕਤੂਬਰ (ਸ.ਬ.) ਨੇੜਲੇ ਪਿੰਡ ਬਲੌਂਗੀ ਵਿਖੇ ਸਰਪੰਚ ਭਿੰਦਰਜੀਤ ਕੌਰ ਦੀ ਅਗਵਾਈ ਵਿੱਚ ਗ੍ਰਾਮ ਪੰਚਾਇਤ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਹੋਈ, ਜਿਸ ਵਿੱਚ ਡੇਂਗੂ ਦੀ ਰੋਕਥਾਮ  ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ| ਇਸ ਮੌਕੇ ਸਰਪੰਚ ਭਿੰਦਰਜੀਤ ਕੌਰ ਨੇ ਕਿਹਾ ਕਿ ਬਲੌਂਗੀ ਵਿੱਚ ਡੇਂਗੂ ਸਬੰਧੀ ਸਥਿਤੀ ਕੰਟਰੋਲ ਹੇਠ ਹੈ| ਡੇਂਗੂ ਮੱਛਰਾਂ ਦੀ ਰੋਕਥਾਮ ਲਈ ਅੱਜ ਬਲੌਂਗੀ ਵਿੱਚ ਦਵਾਈ ਦਾ ਸਪਰੇਅ ਵੀ ਕੀਤਾ ਗਿਆ ਹੈ| ਇਸ ਮੌਕੇ ਇਲਾਕਾ ਵਾਸੀਆਂ ਨੂੰ ਡੇਂਗੂ ਦੀ ਰੋਕਥਾਮ ਸਬੰਧੀ ਜਾਗਰੂਕ ਵੀ ਕੀਤਾ ਗਿਆ| ਇਸ ਮੌਕੇ ਕੇਸਰ ਸਿੰਘ, ਅੰਬਿਕਾ ਦੇਵੀ, ਅਮਨਦੀਪ ਕੌਰ, ਪਰਮਿਲਾ ਦੇਵੀ, ਇੰਦਾ ਦੇਵੀ, ਜਰਨੈਲ ਸਿੰਘ, ਲਾਲ ਬਹਾਦਰ ਯਾਦਵ, ਕ੍ਰਿਸ਼ਨ ਕੁਮਾਰ ਬਾਲਾ ਪੰਚ, ਕੁਲਦੀਪ ਸਿੰਘ ਬਿੱਟੂ ਵੀ ਮੌਜੂਦ ਸਨ|

Leave a Reply

Your email address will not be published. Required fields are marked *