ਡੇਂਗੂ ਮੱਛਰ ਦੇ ਬਚਾਓ ਲਈ ਆਪਣੇ ਚੌਗਿਰਦੇ ਨੂੰ ਸਾਫ ਰੱਖਿਆ ਜਾਵੇ: ਐਸ ਡੀ ਐਮ

ਘਨੌਰ, 8 ਅਗਸਤ (ਅਭਿਸ਼ੇਕ ਸੂਦ) ਨਗਰ ਪੰਚਾਇਤ ਦਫਤਰ ਘਨੌਰ ਵਿਖੇ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਨਗਰ ਪੰਚਾਇਤ ਪ੍ਰਧਾਨ ਨਰਭਿੰਦਰ ਸਿੰਘ ਭਿੰਦਾ, ਕਾਰਜ ਸਾਧਕ ਅਫਸਰ ਮੁਕੇਸ਼ ਸਿੰਗਲਾ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ| ਮੀਟਿਗ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦਿਆਂ ਐਸ ਡੀ ਐਮ ਰਾਜਪੁਰਾ ਸ਼ਿਵ ਕੁਮਾਰ ਨੇ ਕਿਹਾ ਕਿ ਡੇਂਗੂ ਮੱਛਰ ਸਾਫ ਪਾਣੀ ਤੋਂ ਹੀ ਪੈਦਾ ਹੁੰਦਾ ਹੈ ਇਸ ਦੀ ਰੋਕ ਥਾਮ ਲਈ ਸਾਨੂੰ ਆਪਣੇ ਆਲੇ ਦੁਆਲੇ ਪਾਣੀ ਜਮਾ ਨਹੀਂ ਹੋਣ ਦੇਣਾ ਚਾਹੀਦਾ ਅਤੇ ਆਪਣੇ ਚੌਗਿਰਦੇ ਨੂੰ ਸਾਫ ਰੱਖਿਆ ਜਾਵੇ ਅਤੇ ਪਾਲਸਟਿਕ ਪੋਲੋਥਿਨ ਦੀ ਵਰਤੋਂ ਨਾ ਕੀਤੀ ਜਾਵੇ| ਇਸ ਮੌਕੇ ਉਹਨਾਂ ਕਸਬਾ ਘਨੌਰ ਵਿੱਚ ਚਲ ਰਹੇ ਵਿਕਾਸ ਕੰਮਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ|
ਇਸ ਮੌਕੇ ਨਗਰ ਪੰਚਾਇਤ ਘਨੌਰ ਦੇ ਮੀਤ ਪ੍ਰਧਾਨ ਮਾਸਟਰ ਮੋਹਨ ਸਿੰਘ, ਜੱਸੀ ਘਨੌਰ, ਹਰਵਿੰਦਰ ਸਿੰਘ, ਗੁਰਨਾਮ ਸਿੰਘ, ਸੁਰਿੰਦਰ ਕੁਮਾਰ, ਰਚਨਾ ਰਾਮ, ਰਾਜ ਕੁਮਾਰ ਸਿੰਗਲਾ, ਅਕਾਊਟੈਂਟ ਸ਼ਵਿੰਦਰ ਸਿੰਘ, ਪ੍ਰਿਤਪਾਲ ਸ਼ਰਮਾ, ਅਨਿਲ ਕੁਮਾਰ ਸਮੇਤ ਪੰਜਾਬ ਸੀਵਰੇਜ ਬੋਰਡ ਦੇ ਅਧਿਕਾਰੀ ਵੀ ਹਾਜਰ ਸਨ|

Leave a Reply

Your email address will not be published. Required fields are marked *