ਡੇਅਰੀ ਧੰਦੇ ਦੀ ਸਿਖਲਾਈ ਲੈ ਕੇ ਡੇਅਰੀ ਧੰਦਾ ਸ਼ੁਰੂ ਕਰਨ ਨੌਜਵਾਨ : ਇੰਦਰਜੀਤ ਸਿੰਘ

ਐਸ.ਏ.ਐਸ. ਨਗਰ, 13 ਨਵੰਬਰ (ਸ.ਬ.) ਨਹਿਰੂ ਯੁਵਾ ਕੇਂਦਰ ਐਸ.ਏ.ਐਸ ਨਗਰ ਵੱਲੋਂ ਪਰਮਜੀਤ ਸਿੰਘ ਜ਼ਿਲਾ ਯੂਥ ਕੋਆਰਡੀਨੇਟਰ ਦੀ ਅਗਵਾਈ ਹੇਠ ਤਿੰਨ ਰੋਜਾ ਯੂਥ ਲੀਡਰਸ਼ਿਪ ਅਤੇ ਸਮਾਜ ਵਿਕਾਸ ਦੀ ਸਿਖਲਾਈ ਦਾ ਆਯੋਜਨ ਕੀਤਾ ਗਿਆ| ਜਿਸ ਵਿੱਚ ਵੱਖ-ਵੱਖ ਯੂਥ ਕਲੱਬਾਂ ਦੇ 40 ਨੌਜਵਾਨਾਂ ਨੇ ਭਾਗ ਲਿਆ| ਇਸ ਸਿਖਲਾਈ ਕੈਂਪ ਦਾ ਉਦਘਾਟਨ ਸ:ਇੰਦਰਜੀਤ ਸਿੰਘ, ਡਾਇਰੈਕਟਰ, ਡੇਅਰੀ ਵਿਕਾਸ ਵਿਭਾਗ, ਪੰਜਾਬ ਵੱਲੋਂ ਕੀਤਾ ਗਿਆ|
ਇਸ ਮੌਕੇ ਸ੍ਰ: ਇੰਦਰਜੀਤ ਸਿੰਘ ਨੇ ਨੋਜਵਾਨਾਂ ਨੂੰ ਸਬੋਧਨ ਕਰਦੇ ਹੋਏ ਦੱਸਿਆ ਕਿ ਅੱਜ ਨੌਜਵਾਨਾਂ ਨੂੰ ਸਵੈ ਰੋਜਗਾਰ ਵੱਲ ਜਿਆਦਾ ਧਿਆਨ ਦੇਣਾ ਚਾਹੀਦਾ ਹੈ ਡੇਅਰੀ ਵਿਕਾਸ ਵਿਭਾਗ, ਪੰਜਾਬ ਵੱਲੋਂ ਡੇਅਰੀ ਨੂੰ ਪ੍ਰਫੁਲਤ ਕਰਨ ਲਈ ਟਰੇਨਿੰਗ ਵੀ ਦਿੱਤੀ ਜਾਂਦੀ ਹੈ| ਪਰਮਜੀਤ ਸਿੰਘ ਜ਼ਿਲਾ ਯੂਥ ਕੋਆਰਡੀਨੇਟਰ ਨੇ ਨਹਿਰੂ ਯੁਵਾ ਕੇਂਦਰ ਐਸ.ਏ.ਐਸ ਨਗਰ ਵੱਲੋਂ ਚਲਾਈਆਂ ਜਾ ਰਹੀਆਂ ਗਤੀਵਿਧਿਆਂ ਵਾਰੇ ਜਾਣਕਾਰੀ ਦਿੱਤੀ| ਇਸ ਟਰੇਨਿੰਗ ਦੌਰਾਨ ਮਾਹਿਰਾਂ ਵੱਲੋਂ ਯੂਥ ਲੀਡਰਸ਼ਿਪ, ਸੰਚਾਰ ਹੁਨਰ, ਸਮਾਜਿਕ ਲਾਹਨਤਾਂ, ਸਿਹਤ, ਸਾਮਾਜਿਕ ਸੁਰੱਖਿਆਂ ਸਕੀਮਾਂ,ਸਕੀਲ ਵਿਕਾਸ ਵਿਸ਼ਿਆਂ ਵਾਰੇ ਜਾਣਕਾਰੀ ਦਿੱਤੀ ਗਈ| ਨਹਿਰੂ ਯੁਵਾ ਕੇਂਦਰ ਸੰਗਠਨ ਪੰਜਾਬ ਅਤੇ ਚੰਡੀਗੜ੍ਹ ਦੇ ਡਾਇਰੈਕਟਰ ਸ਼੍ਰੀ ਐਸ.ਐਨ ਸ਼ਰਮਾਂ ਨੇ ਨੋਜਵਾਨਾਂ ਨੂੰ ਸਬੋਧਨ ਕਰਦਿਆਂ ਕਿਹਾ ਕਿ ਅੱਜ ਨੌਜਵਾਨ ਅਪਣੀ ਸੁੱਚਜੀ ਅਗਵਾਈ ਦੁਆਰਾ ਸਮਾਜ ਦੇ ਵਿਕਾਸ ਵਿੱਚ ਅਪਣਾ ਯੋਗਦਾਨ ਪਾ ਸਕਦਾ ਹੈ| ਟਰੇਨਿੰਗ ਦੇ ਸਮਾਪਨ ਸਮਾਰੋਹ ਦੌਰਾਨ ਸ:Tਦੇਵੀਰ ਸਿੰਘ ਢਿਲੋਂ ਨੇ ਸ਼ਿਰਕਤ ਕੀਤੀ ਉਨਾਂ ਨੇ ਨੌਜਵਾਨਾਂ ਨੂੰ ਸਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਸੰਸਾਰ ਵਿੱਚ ਸਭ ਤੋਂ ਵੱਧ ਨੌਜਵਾਨਾਂ ਦਾ ਦੇਸ਼ ਹੈ ਨੌਜਵਾਨਾਂ ਨੂੰ ਇਹੋ ਜਿਹੇ ਕੈਪਾਂ ਵਿੱਚੋ ਚੰਗੇ ਲੀਡਰਸ਼ਿਪ ਗੁਣਾਂ ਨੂੰ ਸਿਖਕੇ ਸਮਾਜ ਅਤੇ ਦੇਸ਼ ਦੀ ਹਰ ਖੇਤਰ ਵਿੱਚ ਅਗਵਾਈ ਲਈ ਅਗੇ ਆਉਣਾ ਚਾਹੀਦਾ ਹੈ| ਉਨਾਂ ਨੇ ਨੌਜਵਾਨਾਂ ਨੂੰ ਪੰਜਾਬ ਵਿੱਚੋਂ ਨਸ਼ਿਆਂ ਨੂੰ ਖਤਮ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ| ਇਸ ਮੌਕੇ ਉਨਾਂ ਨੇ ਨੌਜਵਾਨਾਂ ਨੂੰ ਸਰਟੀਫਿਕੇਟ ਵੰਡੇ| ਇਸ ਮੌਕੇ ਸੰਦੀਪ ਘੰਡ, ਗੁਰਵਿੰਦਰ ਸਿੰਘ,ਆਸ਼ਿਮਾ, ਅਰਚਨਾ,ਰਜਨੀ, ਜੂਗਨੂੰ ਅਤੇ ਬਿਮਲਾ ਹਾਜਿਰ ਸਨ|

Leave a Reply

Your email address will not be published. Required fields are marked *