ਡੇਅਰੀ ਵਿਕਾਸ ਵਿਭਾਗ ਦੇ ਦਫਤਰ ਵਿਖੇ ਲਗਾਈ ਦੁੱਧ ਪਰਖ ਮਸ਼ੀਨ

ਐਸ.ਏ.ਐਸ ਨਗਰ, 24 ਜੁਲਾਈ (ਸ.ਬ.) ਮਿਸ਼ਨ ਤੰਦਰੂਸਤ ਪੰਜਾਬ ਮੁਹਿੰਮ ਅਧੀਨ ਖਪਤਕਾਰਾਂ ਦੇ ਦੁੱਧ ਦੇ ਸੈਪਲ ਟੈਸਟ ਕਰਨ ਲਈ ਪੰਜਾਬ ਡੇਅਰੀ ਵਿਕਾਸ ਬੋਰਡ/ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਕਮਰਾ ਨੰ: 434, ਤੀਜੀ ਮੰਜਿਲ ਜਿਲ੍ਹਾ ਪ੍ਰਬੰਧਕੀ ਬਲਾਕ ਸੈਕਟਰ 76 ਐਸ.ਏ.ਐਸ.ਨਗਰ ਨੂੰ ਇੱਕ ਆਟੋਮੈਟਿਕ ਮਿਲਕ ਐਨਾਲਾਈਜਰ ਅਤੇ ਪ੍ਰੋਸੈਸਰ ਦਿੱਤਾ ਗਿਆ ਹੈ | ਇਸ ਦੀ ਸ਼ੁਰੂਆਤ ਸ: ਕੁਲਦੀਪ ਸਿੰਘ ਜੱਸੋਵਾਲ ਡਿਪਟੀ ਡਾਇਰੈਕਟਰ ਡੇਅਰੀ ਰੂਪਨਗਰ ਵਾਧੂ ਚਾਰਜ ਐਸ.ਏ.ਐਸ.ਨਗਰ ਅਤੇ ਯੂਥ ਆਗੂ ਸਰਪੰਚ ਬਲਵਿੰਦਰ ਸਿੰਘ ਨੇ ਸਾਂਝੇ ਤੌਰ ਤੇ ਕੀਤੀ ਗਈ| ਸ: ਕੁਲਦੀਪ ਸਿੰਘ ਜੱਸੋਵਾਲ ਡਿਪਟੀ ਡਾਇਰੈਕਟਰ ਡੇਅਰੀ ਨੇ ਦੱਸਿਆ ਕਿ ਇਸ ਦਫਤਰ ਵਿਖੇ ਦੁੱਧ ਦੀ ਜਾਂਚ ਕੀਤੀ ਜਾਵੇਗੀ| ਦੁੱਧ ਟੈਸਟਿੰਗ ਦੌਰਾਨ ਦੁੱਧ ਦੀ ਫੈਟ ਐਸ.ਐਨ.ਐਫ ਲੈਕਟੋਜ ਪ੍ਰੋਟੀਨ ਅਤੇ ਓਪਰੇ ਪਾਣੀ ਦੀ ਮਾਤਰਾ ਦੱਸੀ ਜਾਵੇਗੀ |
ਸ: ਸੇਵਾ ਸਿੰਘ ਜਿਲਾ ਕਾਰਜਕਾਰੀ ਅਫਸਰ ਨੇ ਦੱਸਿਆ ਕਿ ਖਪਤਕਾਰ ਕਮਰਾ ਨੰ: 434 ਤੀਜੀ ਮੰਜਿਲ, ਜਿਲ੍ਹਾ ਪ੍ਰਬੰਧਕੀ ਕੰਪਲੈਕਸ ਸੈਕਟਰ 76 ਐਸ.ਏ.ਐਸ.ਨਗਰ ਵਿਖੇ ਸਵੇਰੇ 9.00 ਵਜੇ ਤੋਂ 11.00 ਵਜੇ ਤੱਕ ਕਿਸੇ ਵੀ ਕੰਮ ਵਾਲੇ ਦਿਨ ਦੁੱਧ ਪਰਖ ਦੀ ਮੁਫਤ ਸਹੂਲਤ ਪ੍ਰਾਪਤ ਕਰ ਸਕਦੇ ਹਨ| ਇਸ ਦੇ ਨਤੀਜੇ ਦੀ ਰਸੀਦ ਮੌਕੇ ਤੇ ਹੀ ਦੇ ਦਿੱਤੀ ਜਾਵੇਗੀ|
ਇਸ ਮੌਕੇ ਤੇ ਵਿਭਾਗ ਵੱਲੋਂ ਸ:ਸੇਵਾ ਸਿੰਘ ਕਾਰਜਕਾਰੀ ਅਫਸਰ, ਸ਼੍ਰੀ ਸੰਜੀਵ ਸਰਮਾ ਡੇਅਰੀ ਫੀਲਡ ਸਹਾਇਕ , ਸ਼੍ਰੀ ਦੀਪਕ ਮਨਮੋਹਨ ਸਿੰਘ ਡੇਅਰੀ ਫੀਲਡ ਸਹਾਇਕ, ਅਰਵਿੰਦਰ ਸਿੰਘ ਸਟੈਨੋ ਅਤੇ ਸੂਬੇਦਾਰ ਕੇਸਰ ਸਿੰਘ ਹਾਜਰ ਸਨ|

Leave a Reply

Your email address will not be published. Required fields are marked *