ਡੇਰਾਬਸੀ ਵਿਖੇ ਦੋ-ਮੰਜ਼ਿਲਾ ਇਮਾਰਤ ਡਿੱਗੀ, 2 ਦੀ ਮੌਤ, 1 ਦੀ ਹਾਲਤ ਗੰਭੀਰ

ਸਿਵਲ, ਪੁਲੀਸ, ਮੈਡੀਕਲ, ਫਾਇਰ, ਐਨ.ਡੀ.ਆਰ.ਐਫ ਟੀਮਾਂ ਮੌਕੇ ਤੇ ਪਹੁੰਚੀਆਂ
ਡੇਰਾਬਸੀ/ਐਸ.ਏ.ਐਸ. ਨਗਰ, 24 ਸਤੰਬਰ (ਸ.ਬ.) ਡੇਰਾਬਸੀ ਸਬ-ਡਵੀਜ਼ਨ ਦੇ ਰਾਮਲੀਲਾ ਗਰਾਉਂਡ              ਨੇੜੇ ਮੀਰਾ ਮੀਲੀ ਮੁਹੱਲੇ ਵਿਚ ਇਕ ਦੋ-ਮੰਜ਼ਲਾ ਵਪਾਰਕ ਇਮਾਰਤ  ਅੱਜ ਸਵੇਰੇ 9:30 ਵਜੇ ਢਹਿ-ਢੇਰੀ ਹੋ ਗਈ| ਪ੍ਰਸ਼ਾਸ਼ਨ ਵਲੋਂ ਜਾਰੀ ਕੀਤੀ ਗਈ ਮੁੱਢਲੀ ਜਾਣਕਾਰੀ ਅਨੁਸਾਰ ਜਿਸ ਵੇਲੇ ਇਹ ਹਾਦਸਾ ਵਾਪਰਿਆ ਉਸ ਵੇਲੇ ਇਮਾਰਤ ਵਿੱਚ ਚਾਰ ਲੋਕ ਮੌਜੂਦ ਸਨ ਜਿਨ੍ਹਾਂ ਵਿਚੋਂ ਦੋ ਦੀ ਮੌਤ ਹੋ ਗਈ ਅਤੇ ਇਕ ਦੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ ਹਨ| ਇਸ ਘਟਨਾਂ ਦੀ ਜਾਣਕਾਰੀ ਮਿਲਦਿਆਂ ਹੀ ਡਿਪਟੀ ਕਮਿਸ਼ਨਰ ਐਸ.ਏ.ਐਸ. ਨਗਰ ਗਿਰੀਸ਼ ਦਿਆਲਨ ਤੁਰੰਤ ਘਟਨਾ ਵਾਲੇ ਸਥਾਨ ਤੇ ਪਹੁੰਚੇ ਅਤੇ ਰਾਹਤ ਕਾਰਜਾਂ ਦੀ ਅਗਵਾਈ ਕੀਤੀ| 
ਜਿਸ ਵੇਲੇ ਇਹ ਘਟਨਾ ਵਾਪਰੀ ਉਸ ਸਮੇਂ ਇਸ ਇਮਾਰਤ ਵਿੱਚ ਮੌਜੂਦ ਜ਼ਿਆਦਾਤਰ ਦੁਕਾਨਾਂ ਖੁੱਲ੍ਹੀਆਂ ਨਹੀਂ ਸਨ, ਇਸ ਲਈ ਇਮਾਰਤ ਵਿਚ ਜ਼ਿਆਦਾ ਲੋਕ ਮੌਜੂਦ ਨਹੀਂ ਸਨ| ਸਿਵਲ, ਪੁਲੀਸ, ਮੈਡੀਕਲ, ਫਾਇਰ ਅਤੇ ਐਨ.ਡੀ.ਆਰ.ਐਫ. ਟੀਮਾਂ ਮੌਕੇ ਤੇ ਪਹੁੰਚੀਆਂ ਅਤੇ ਬਚਾਅ ਕਾਰਜ ਆਰੰਭ ਕਰ ਦਿੱਤੇ ਗਏ| ਇਕ ਵਿਅਕਤੀ ਦੇ ਮਲਬੇ ਵਿਚ ਫਸੇ ਹੋਣ ਦੀ ਅਸ਼ੰਕਾ ਹੈ ਅਤੇ ਉਸਨੂੰ ਬਚਾਉਣ ਲਈ ਯਤਨ ਕੀਤੇ ਜਾ ਰਹੇ ਹਨ|
ਇਮਾਰਤ ਦੇ ਡਿੱਗਣ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਪਰ ਇਸ ਦਾ ਕਾਰਨ ਪਾਣੀ ਦੀਆਂ ਪਾਇਪਾਂ ਸਹੀ ਤਰੀਕੇ ਨਾਲ ਨਾ ਵਿਛਾਇਆ ਜਾਣਾ/ ਖਰਾਬ ਸੈਨੇਟਰੀ ਵਰਕ ਜਾਪਦਾ ਹੈ|

Leave a Reply

Your email address will not be published. Required fields are marked *