ਡੇਰਾਬੱਸੀ ਟ੍ਰੈਫਿਕ ਪੁਲੀਸ ਦੀ ਚੌਕਸੀ ਵਧੀ

ਡੇਰਾਬੱਸੀ, 15 ਦਸੰਬਰ (ਸ.ਬ.) ਡੇਰਾਬੱਸੀ ਵਿਖੇ ਟ੍ਰੈਫਿਕ ਵਿੱਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ| ਇਸ ਕਾਰਨ ਅਕਸਰ ਸੜਕ ਹਾਦਸੇ ਵੀ ਵਾਪਰ ਰਹੇ ਹਨ| ਇਸ ਦੌਰਾਨ ਟ੍ਰੈਫਿਕ ਪੁਲੀਸ ਵੱਲੋਂ ਵੀ ਚੌਕਸੀ ਵਧਾ ਦਿੱਤੀ ਗਈ ਹੈ| ਡੇਰਾਬਸੀ ਟ੍ਰੈਫਿਕ ਪੁਲੀਸ ਦੇ ਇੰਚਾਰਜ ਸ੍ਰ. ਬਲਵਿੰਦਰ ਸਿੰਘ ਦੀ ਅਗਵਾਈ ਵਿੱਚ ਡੇਰਾਬਸੀ ਵਿਖੇ ਸਪੈਸ਼ਲ ਨਾਕਾ ਲਗਾਇਆ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਮੌਕੇ ਉਨ੍ਹਾਂ ਨੇ ਕਈ ਵਾਹਨ ਚਾਲਕਾਂ ਦੇ ਚਲਾਨ ਕੀਤੇ| ਇਸ ਮੌਕੇ ਵਾਹਨਾਂ ਦੇ ਕਾਗਜ ਪੂਰੇ ਨਾ ਹੋਣਾ, ਵਾਹਨ ਚਾਲਕਾਂ ਦੇ ਹੈਲਮਟ ਅਤੇ ਸੀਟ ਬੈਲਟ ਨਾ ਲਾਣਾ, ਓਵਰਲੋਡੀਡ ਥ੍ਰੀ ਵੀਲਰਾਂ, ਵਾਹਨ ਚਾਲਕਾਂ ਦੇ ਗਲਤ ਪਾਸੇ ਤੋਂ ਆਉਣਾ ਦੇ ਚਲਾਨ ਕੀਤੇ ਗਏ|

Leave a Reply

Your email address will not be published. Required fields are marked *