ਡੇਰਾਬੱਸੀ : ਦਰਖੱਤ ਨਾਲ ਲਟਕਦੀ ਮਿਲੀ ਕਾਂਗਰਸੀ ਆਗੂ ਦੀ ਲਾਸ਼

ਡੇਰਾਬੱਸੀ, 15 ਅਪ੍ਰੈਲ (ਸ.ਬ.) ਡੇਰਾਬੱਸੀ ਆਸ਼ੀਆਨਾ ਕਾਲੋਨੀ ਦੇ ਰਹਿਣ ਵਾਲੇ ਕਾਂਗਰਸੀ ਆਗੂ ਜਸਬੀਰ ਸਿੰਘ ਜੱਸਾ ਦੀ ਅੱਜ ਤੜਕੇ ਦਰੱਖਤ ਨਾਲ ਲਟਕਦੀ ਹੋਈ ਲਾਸ਼ ਬਰਾਮਦ ਕੀਤੀ ਗਈ| ਪ੍ਰਾਪਤ ਜਾਣਕਾਰੀ ਮੁਤਾਬਕ ਜਸਬੀਰ ਸਿੰਘ ਜੱਸਾ ਕਾਂਗਰਸੀ ਆਗੂ ਦੇ ਨਾਲ-ਨਾਲ ਮਸ਼ਹੂਰ ਬਿਲਡਰ ਵੀ ਸਨ| ਜਸਬੀਰ ਸਿੰਘ ਜੱਸਾ ਦੇ ਮਾਤਾ-ਪਿਤਾ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਹਨ ਅਤੇ ਉਹ ਮੰਜੇ ਤੇ ਹਨ| ਜਸਵੀਰ ਆਪਣੇ ਮਾਪਿਆਂ ਦੇ ਇਕਲੌਤੇ ਬੇਟੇ ਸਨ| ਜਸਵੀਰ ਸਿੰਘ ਰੋਜ਼ ਸਵੇਰੇ ਸੈਰ ਕਰਨ ਜਾਇਆ ਕਰਦੇ ਸਨ| ਜਸਵੀਰ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਕਾਫੀ ਹਸਮੁੱਖ ਸੁਭਾਅ ਦੇ ਸਨ ਅਤੇ ਪਰਿਵਾਰ ਨੂੰ ਉਨ੍ਹਾਂ ਦੀ ਮੌਤ ਤੇ ਯਕੀਨ ਨਹੀਂ ਹੋ ਰਿਹਾ| ਪਰਿਵਾਰਕ ਮੈਂਬਰਾਂ ਨੇ ਜਸਬੀਰ ਸਿੰਘ ਜੱਸਾ ਦੇ ਕਤਲ ਦਾ ਖਦਸ਼ਾ ਪ੍ਰਗਟ ਕੀਤਾ ਹੈ| ਫਿਲਹਾਲ ਪੁਲੀਸ ਇਸ ਗੱਲ ਦੀ ਛਾਣਬੀਣ ਵਿੱਚ ਲੱਗ ਗਈ ਹੈ ਕਿ ਜਸਬੀਰ ਸਿੰਘ ਜੱਸਾ ਨੇ ਖੁਦਕੁਸ਼ੀ ਕੀਤੀ ਹੈ ਜਾਂ ਫਿਰ ਇਹ ਕਤਲ ਦਾ ਮਾਮਲਾ ਹੈ|

Leave a Reply

Your email address will not be published. Required fields are marked *