ਡੇਰਾਬੱਸੀ ਦੇ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਦੇ ਸੀਟਾਂ ਉਪਰ ਨਾ ਮਿਲਣ ਕਾਰਨ ਲੋਕ ਹੁੰਦੇ ਹਨ ਪ੍ਰੇਸ਼ਾਨ

ਡੇਰਾਬੱਸੀ, 11 ਅਕਤੂਬਰ (ਦੀਪਕ ਸ਼ਰਮਾ) ਡੇਰਾਬੱਸੀ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਕਰਵਾਉਣ ਆਉਣ ਵਾਲੇ ਲੋਕਾਂ ਨੂੰ ਬਹੁਤ ਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਂੈਦਾ ਹੈ| ਇਥੇ ਮੌਜੂਦ ਸਰਕਾਰੀ ਡਾਕਟਰ ਆਪਣੀਆਂ ਸੀਟਾਂ ਉਪਰ ਬੈਠ ਕੇ ਮਰੀਜਾਂ ਦੀ ਜਾਂਚ ਕਰਨ ਦੀ ਥਾਂ ਇੱਧਰ ਉੱਧਰ ਘੁੰਮਦੇ ਰਹਿੰਦੇ ਹਨ ਜਿਸ ਕਰਕੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਹਸਪਤਾਲ ਦਾ ਦੌਰਾ ਕਰਕੇ ਵੇਖਿਆ ਤਾਂ ਕਮਰਾ ਨੰਬਰ 2 ਅੱਗੇ ਮਰੀਜਾਂ ਦੀ ਵੱਡੀ ਭੀੜ ਨਜਰ ਆਈ| ਉਥੇ ਮੌਜੂਦ ਵਿਅਕਤੀਆਂ ਜਤਿੰਦਰ ਸ਼ਰਮਾ, ਅਨਮੋਲ ਰਤਨ ਨੇ ਦਸਿਆ ਕਿ ਇਥੇ ਇਲਾਜ ਕਰਵਾਉਣ ਆਏ ਲੋਕ ਕਈ ਕਈ ਘੰਟੇ ਖੜੇ ਰਹਿੰਦੇ ਹਨ ਜਦੋਂਕਿ ਡਾਕਟਰਾਂ ਵਲੋਂ ਆਪਣੀ ਸੀਟ ਉੱਪਰ ਬੈਠ ਕੇ ਮਰੀਜਾਂ ਦੀ ਜਾਂਚ ਕਰਨ ਦੀ ਥਾਂ ਇਧਰ ਉੱਧਰ ਆਉਣਾ ਜਾਣਾ ਜਾਰੀ ਰਹਿੰਦਾ ਹੈ, ਜਿਸ ਕਾਰਨ ਮਰੀਜ ਬਹੁਤ ਹੀ ਤੰਗ ਹੁੰਦੇ ਹਨ|
ਇਸੇ ਤਰ੍ਹਾਂ ਕਮਰਾ ਨੰਬਰ 6 ਦੇ ਅੱਗੇ ਵੀ ਕਾਫੀ ਭੀੜ ਨਜਰ ਆਈ, ਜਿਥੇ ਕਿ ਗਾਇਨੀ ਦੇ ਮਾਹਿਰ ਲੇਡੀ ਡਾਕਟਰ ਕੋਲ ਜਾਂਚ ਕਰਵਾਉਣ ਲਈ ਬਹੁਤ ਸਾਰੀਆਂ ਔਰਤਾਂ ਲਾਈਨ ਵਿੱਚ ਖੜੀਆਂ ਸਨ| ਇਸ ਮੌਕੇ ਸਰੋਜ ਰਾਣੀ, ਕੀਰਤੀ ਸਰਮਾ, ਕੁਲਵਿੰਦਰ ਕੌਰ ਨੇ ਦੱਸਿਆ ਕਿ ਇਥੇ ਬਹੁਤ ਦੇਰ ਤੱਕ ਖੜਨਾ ਪੈਂਦਾ ਹੈ ਜਿਸ ਤੋਂ ਬਾਅਦ ਨੰਬਰ ਆਉਂਦਾ ਹੈ| ਇਸ ਤੋਂ ਇਲਾਵਾ ਡਾਕਟਰ ਮਰੀਜਾਂ ਦੀ ਜਾਂਚ ਕਰਦੇ ਕਰਦੇ ਵਿਚ ਵਿਚਾਲੇ ਹੀ ਉਠ ਕੇ ਚਲੇ ਜਾਂਦੇ ਹਨ ਅਤੇ ਕਾਫੀ ਸਮੇਂ ਬਾਅਦ ਆਉਂਦੇ ਹਨ| ਜਿਸ ਕਾਰਨ ਮਰੀਜਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ|
ਜਦੋਂ ਇਸ ਸਬੰਧੀ ਸੀਨੀਅਰ ਮੈਡੀਕਲ ਅਫਸਰ ਸੰਗੀਤਾ ਜੈਨ ਨਾਲ ਗਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਜਲਦੀ ਹੀ ਇਸ ਸਮਸਿਆ ਉੱਪਰ ਕਾਬੂ ਪਾ ਲਿਆ ਜਾਵੇਗਾ|

Leave a Reply

Your email address will not be published. Required fields are marked *