ਡੇਰਾਬੱਸੀ ਵਿਖੇ ਬਣ ਰਹੀ ਬਹੁਮੰਜਿਲੀ ਇਮਾਰਤ ਵਿਵਾਦਾਂ ਵਿੱਚ ਘਿਰੀ

ਐਸ ਏ ਐਸ ਨਗਰ, 7 ਨਵੰਬਰ (ਦੀਪਕ ਸ਼ਰਮਾ) ਡੇਰਾਬੱਸੀ ਵਿਖੇ ਚੰਡੀਗੜ੍ਹ ਹਾਏਵੇਅ ਤੇ ਬਣ ਰਹੀ ਇਕ ਇਮਾਰਤ ਵਿਵਾਦਾਂ ਵਿੱਚ ਘਿਰ ਗਈ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਕੌਂਸਲ ਅਧਿਕਾਰੀਆਂ ਵਲੋਂ ਇਸ ਇਮਾਰਤ ਦਾ ਨਕਸ਼ਾ ਕਮਰਸੀਅਲ ਪਾਸ ਕੀਤਾ ਗਿਆ ਹੈ ਪਰ ਇਥੇ ਇੱਕ ਹੋਟਲ ਦੀ ਉਸਾਰੀ ਕੀਤੀ ਜਾ ਰਹੀ ਹੈ| ਇਸ ਹੋਟਲ ਦੀ ਬੇਸਮੈਂਟ ਅਤੇ ਪੰਜ ਮੰਜਿਲਾਂ ਦੀ ਉਸਾਰੀ ਤਾਂ ਹੋ ਵੀ ਚੁੱਕੀ ਹੈ, ਉਸਾਰੀ ਦਾ ਕੰਮ ਅੱਗੇ ਜਾਰੀ ਹੈ| ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਹ ਸਭ ਕੁਝ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਹੋ ਰਿਹਾ ਹੈ| ਜਦੋਂ ਇਸ ਸਬੰਧੀ ਨਗਰ ਕੌਂਸਲ ਡੇਰਾਬੱਸੀ ਦੇ ਕਾਰਜ ਸਾਧਕ ਅਫਸਰ ਜਤਿੰਦਰ ਸਿੰਘ ਗਰੇਵਾਲ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਬਿਲਡਿੰਗ ਦਾ ਨਕਸ਼ਾ ਕਮਰਸ਼ੀਅਲ ਪਾਸ ਹੋਇਆ ਹੈ, ਜਿਸ ਦਾ ਇਸ ਬਿਲਡਿੰਗ ਦੇ ਮਾਲਕ ਨੂੰ ਨੋਟਿਸ ਵੀ ਭੇਜ ਦਿੱਤਾ ਗਿਆ ਹੈ| ਜੇ ਕਰ ਬਿਲਡਿੰਗ ਦਾ ਮਾਲਕ ਫੇਰ ਵੀ ਨਹੀਂ ਮੰਨਦਾ ਤਾਂ ਉਸ ਵਿਰੁੱਧ ਅਦਾਲਤ ਰਾਹੀਂ ਕਾਰਵਾਈ ਕਰਵਾਈ ਜਾਵੇਗੀ|
ਜਦੋਂ ਇਸ ਸਬੰਧੀ ਇਸ ਬਿਲਡਿੰਗ ਦੇ ਮਾਲਕ ਟੋਨੀ ਜੈਨ ਨਾਲ ਗਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਨਗਰ ਕੌਂਸਲ ਤੋਂ ਕਿਸੇ ਤਰ੍ਹਾਂ ਦਾ ਕੋਈ ਨੋਟਿਸ ਅਜੇ ਤੱਕ ਨਹੀਂ ਮਿਲਿਆ|
ਦੂਜੇ ਪਾਸੇ ਕੁਝ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਕੌਂਸਲ ਵਿੱਚ ਭ੍ਰਿਸ਼ਟਾਚਾਰ ਹਾਵੀ ਹੈ ਅਤੇ ਇਸ ਦੀ ਜਾਂਚ ਕੀਤੀ ਜਾਣੀ  ਚਾਹੀਦੀ ਹੈ|

Leave a Reply

Your email address will not be published. Required fields are marked *