ਡੇਰਾਬੱਸੀ ਵਿਖੇ ਵਣ ਵਿਭਾਗ ਦੀ ਕਰੋੜਾਂ ਦੀ ਜਮੀਨ ਉਪਰ ਹੋਇਆ ਨਜਾਇਜ ਕਬਜਾ

ਡੇਰਾਬੱਸੀ, 28 ਨਵੰਬਰ (ਦੀਪਕ ਸ਼ਰਮਾ) ਡੇਰਾਬੱਸੀ ਵਿਖੇ ਵਣ ਵਿਭਾਗ ਦੀ ਕਰੋੜਾਂ ਰੁਪਏ ਦੀ ਜਮੀਨ ਉਪਰ ਨਜਾਇਜ ਕਬਜਾ ਹੋ ਗਿਆ ਹੈ, ਜਦੋਂ ਵਣ ਵਿਭਾਗ ਦੇ ਅਧਿਕਾਰੀ ਉਸ ਨਜਾਇਜ ਕਬਜੇ ਨੂੰ ਰੋਕਣ ਗਏ ਤਾਂ ਕਬਜਾਕਾਰੀਆਂ ਵਲੋਂ ਉਹਨਾਂ ਨੂੰ ਡਰਾਇਆ ਧਮਕਾਇਆ ਗਿਆ|
ਫਾਰੈਸਟ ਵਿਭਾਗ ਬਲਾਕ ਡੇਰਾਬੱਸੀ ਦੇ ਇੰਚਾਰਜ ਨਰਿੰਦਰ ਕੁਮਾਰ ਅਤੇ ਬੀਟ ਇੰਚਾਰਜ ਬਲਦੇਵ ਰਾਜ ਨੇ ਦੱਸਿਆ ਕਿ ਉਹ ਜਦੋਂ ਇਸ ਇਲਾਕੇ ਦਾ ਦੌਰਾ ਕਰ ਰਹੇ ਸਨ ਤਾਂ ਵੇਖਿਆ ਕਿ ਮਾਧੋਪੁਰ ਰਕਬੇ ਉਪਰ ਸਤਪਾਲ ਸਿੰਘ ਨਾਮ ਦੇ ਵਿਅਕਤੀ ਵੱਲੋਂ ਕਬਜਾ ਕਰਕੇ ਉਸਾਰੀ ਕਰਵਾਈ ਜਾ ਰਹੀ ਸੀ| ਜਦੋਂ ਉਹਨਾਂ ਨੇ ਕਬਜਾ ਕਾਰੀਆਂ ਨੂੰ ਉਸਾਰੀ ਦਾ ਕੰਮ ਬੰਦ ਕਰਨ ਲਈ ਕਿਹਾ ਤਾਂ ਕਬਜਾਕਾਰਾਂ ਨੇ ਉਹਨਾਂ ਨੂੰ ਡਰਾਇਆ ਧਮਕਾਇਆ| ਫਾਰੈਸਟ ਵਿਭਾਗ ਦੇ ਅਧਿਕਾਰੀਆਂ ਨੇ ਇਸਦੀ ਸ਼ਿਕਾਇਤ ਡੇਰਾਬੱਸੀ ਪੁਲੀਸ ਨੂੰ ਵੀ ਕੀਤੀ ਹੈ|
ਜਦੋਂ ਇਸ ਸਬੰਧੀ ਉਸਾਰੀ ਕਰਵਾ ਰਹੇ ਵਿਅਕਤੀ ਸਤਪਾਲ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਸ਼ਿਕਾਇਤ ਝੂਠੀ ਹੈ ਅਤੇ ਉਹ ਵਣ ਵਿਭਾਗ ਉਪਰ ਮਾਣਹਾਨੀ ਦਾ ਕੇਸ ਕਰਨਗੇ|
ਜਦੋਂ ਇਸ ਸਬੰਧੀ ਵਣ ਵਿਭਾਗ ਦੇ ਡੀ ਐਫ ਓ ਗੁਰਮਨਪ੍ਰੀਤ ਬੈਂਸ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ 1 ਦਸੰਬਰ ਨੂੰ ਇਸ ਇਲਾਕੇ ਦੀ ਨਿਸ਼ਾਨਦੇਹੀ ਕੀਤੀ ਜਾਵੇਗੀ, ਜਿਸ ਮੌਕੇ ਵਣ ਵਿਭਾਗ, ਨਗਰ ਕੌਂਸਲ ਅਤੇ ਰੈਵਨਿਯੂ ਵਿਭਾਗ ਦੇ ਅਧਿਕਾਰੀ ਮੌਜੂਦ ਰਹਿਣਗੇ| ਇਸ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ|

Leave a Reply

Your email address will not be published. Required fields are marked *