ਡੇਰਾਬੱਸੀ ਵਿੱਚ ਫੈਲਦੇ ਪ੍ਰਦੂਸ਼ਨ ਕਾਰਨ ਲੋਕ ਪ੍ਰੇਸ਼ਾਨ

ਡੇਰਾਬੱਸੀ,7  ਅਕਤੂਬਰ (ਦੀਪਕ ਸ਼ਰਮਾ) ਡੇਰਾਬੱਸੀ ਵਿਖੇ ਦਿਨੋਂ ਦਿਨ ਪ੍ਰਦੂਸਨ ਵੱਧਦਾ ਜਾ ਰਿਹਾ ਹੈ ਪਰ ਪ੍ਰਦੂਸਨ ਕੰਟਰੋਲ ਬੋਰਡ ਦੇ ਅਧਿਕਾਰੀ ਅੱਖਾਂ ਬੰਦ ਕਰਕੇ ਬੈਠੇ ਹਨ| ਇਸੇ ਤਰ੍ਹਾਂ ਕੂੜਾਵਾਲਾ ਪਿੰਡ ਵਿੱਚ ਸਥਿਤ ਇੰਪਾਇਰ ਮਲਟੀਪੈਕ ਕੰਪਨੀ  ਵਲੋਂ ਵੀ ਬਹੁਤ ਵੱਡੇ ਪੱਧਰ ਉਪਰ ਪ੍ਰਦੂਸ਼ਨ ਫੈਲਾਇਆ ਜਾ ਰਿਹਾ ਹੈ ਜਿਸ ਕਾਰਨ ਇਲਾਕੇ ਦੇ ਲੋਕਾਂ ਨੂੰ ਬਹੁਤ ਪ੍ਰੇਸ਼ਾਨ  ਹੋਣਾ ਪੈ ਰਿਹਾ ਹੈ| ਇਲਾਕਾ ਵਾਸੀ ਸੋਹਣ ਸਿੰਘ, ਰਾਜ ਕੁਮਾਰ, ਜਤਿੰਦਰ ਸ਼ਰਮਾ, ਕਾਕਾ, ਰਿੰਟੂ ਨੇ ਦਸਿਆ ਕਿ ਇਸ ਫੈਕਟਰੀ ਵਿਚੋਂ ਗਾੜਾ ਕਾਲਾ ਧੂੰਆਂ ਨਿਕਲਦਾ ਹੈ, ਜੋ ਕਿ ਲੋਕਾਂ ਦੀ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੈ| ਇਸ ਜਹਿਰੀਲੇ ਧੂੰਏ ਕਾਰਨ ਲੋਕਾਂ ਵਿਚ ਕਈ ਤਰਾਂ ਦੀਆਂ ਬਿਮਾਰੀਆਂ ਵੀ ਫੈਲ ਰਹੀਆਂ ਹਨ| ਇਸ  ਧੂੰਏ ਕਾਰਨ ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਿਲ ਹੋ ਜਾਂਦਾ ਹੈ| ਉਹਨਾ ਮੰਗ ਕੀਤੀ ਕਿ ਇਸ ਫੈਕਟਰੀ ਵਲੋਂ ਫੈਲਾਏ ਜਾ ਰਹੇ ਪ੍ਰਦੂਸ਼ਨ ਨੂੰ ਬੰਦ ਕਰਵਾਇਆ ਜਾਵੇ| ਜਦੋਂ ਇਸ ਪੱਤਰਕਾਰ ਨੇ ਇਸ ਫੈਕਟਰੀ ਦੇ ਮਾਲਕ ਰਾਹੁਲ ਅਗਰਵਾਲ ਨਾਲ ਇਸ ਸਮਸਿਆ ਸਬੰਧੀ ਗਲਬਾਤ ਕੀਤੀ ਤਾਂ ਉਹਨਾਂ ਕੋਈ ਤਸੱਲੀਬਖਸ ਜਵਾਬ ਨਹੀਂ ਦਿੱਤਾ|

Leave a Reply

Your email address will not be published. Required fields are marked *