ਡੇਰਾ ਬੱਸੀ ਵਿਖੇ ਦੋ ਦਿਨ ਬਿਜਲੀ ਬੰਦ ਰਹੇਗੀ

ਡੇਰਾਬੱਸੀ, 30 ਅਕਤੂਬਰ (ਦੀਪਕ  ਸ਼ਰਮਾ) ਡੇਰਾਬੱਸੀ ਦੇ ਕਈ ਇਲਾਕਿਆਂ ਵਿਚ  31 ਅਕਤੂਬਰ ਅਤੇ 1 ਨਵੰਬਰ ਨੂੰ ਬਿਜਲੀ ਸਪਲਾਈ ਬੰਦ ਰਹੇਗੀ|  ਇਸ ਸਬੰਧੀ ਜਾਣਕਾਰੀ ਦਿੰਦਿਆਂ ਬਿਜਲੀ ਵਿਭਾਗ ਦੇ ਐਸ ਡੀ ਓ  ਸ੍ਰੀ ਸਨਦੀਪ ਨੇ ਦਸਿਆ ਕਿ 31 ਅਕਤੂਬਰ ਨੂੰ ਸੂਰਿਆ ਮੈਡੀਕੇਅਰ, ਫਿਫਟੀਕਾਮ, ਏ ਟੀ ਐਸ ਟਾਵਰ, ਰੋਜਵੂਡ, ਈਕੋ ਗਰਿਲਸ, ਈਕੋ ਹੋਮਸ, ਵਿਚ ਸਵੇਰੇ 10 ਵਜੇ ਤੋਂ 3 ਵਜੇ ਦੁਪਹਿਰ ਤੱਕ ਬਿਜਲੀ ਸਪਲਾਈ ਬੰਦ ਰਹੇਗੀ|
ਉਹਨਾਂ ਦਸਿਆ ਕਿ 1 ਨਵੰਬਰ ਨੂੰ ਸਿਵਲ ਹਸਪਤਾਲ, ਇੰਡ ਸਵਿਟ, ਡੇਰਾਬੱਸੀ ਸ਼ਕਤੀ ਨਗਰ, ਆਦਰਸ ਨਗਰ, ਬਾਲਾਜੀ ਨਗਰ, ਭਗਤ ਸਿੰਘ ਨਗਰ, ਗੁਲਾਬ ਗੜ੍ਹ, ਹਰੀਪੁਰ, ਦੇਵੀ ਨਗਰ, ਜਵਾਹਰਪੁਰ,ਠ ਬਰਵਾਲਾ ਰੋਡ ਇੰਡਸਟਰੀਜ ਏਰੀਆ ਵਿੱਚ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬਿਜਲੀ ਬੰਦ ਰਹੇਗੀ| ਉਹਨਾਂ ਕਿਹਾ ਕਿ ਜਰੂਰੀ ਮੁਰੰਮਤ ਦੇ ਕੰਮਾਂ ਕਾਰਨ ਇਹਨਾਂ ਦਿਨਾਂ ਦੌਰਾਨ ਉਪਰੋਕਤ ਸਮੇਂ ਬਿਜਲੀ ਸਪਲਾਈ ਬੰਦ ਰਹੇਗੀ|

Leave a Reply

Your email address will not be published. Required fields are marked *