ਡੇਲੀਵੇਜ਼ ਕਰਮਚਾਰੀਆਂ ਨੂੰ ਮੈਡੀਕਲ ਸਹੂਲਤਾਂ ਦੇਣ ਦਾ ਫੈਸਲਾ ਨਾ ਹੋਣ ਕਾਰਨ ਕਰਮਚਾਰੀਆਂ ਵਿੱਚ ਵੱਧ ਰਿਹਾ ਹੈ ਰੋਸ

ਐਸ.ਏ.ਐਸ ਨਗਰ, 11 ਜੂਨ (ਸ.ਬ.) ਬੋਰਡ ਆਫ ਡਾਇਰੈਕਟਰ ਦੀ ਮੀਟਿੰਗ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਕੰਮ ਕਰਦੇ ਡੇਲੀਵੇਜ ਕਰਮਚਾਰੀਆਂ ਨੂੰ ਮੈਡੀਕਲ ਸਹੂਲਤ ਦੇਣ ਦੀ ਮੰਗ ਬੀਤੀ 5-12-2018 ਨੂੰ ਪ੍ਰਵਾਨ ਕਰਦੇ ਹੋਏ ਡੇਲੀਵੇਜ ਕਰਮਚਾਰੀਆਂ ਨੂੰ ਸਹੂਲਤ ਦੇਣ ਲਈ ਕਿਹਾ ਗਿਆ ਸੀ ਪਰ 6 ਮਹੀਨਿਆ ਬਾਅਦ ਵੀ ਅਜੇ ਤੱਕ ਕੋਈ ਮੈਡੀਕਲ ਸਹੂਲਤ ਨਹੀਂ ਦਿੱਤੀ ਗਈ ਜਿਸ ਕਾਰਨ ਡੇਲੀਵੇਜ ਕਰਮਚਾਰੀਆਂ ਵਿੱਚ ਰੋਸ ਹੈ| ਕਰਮਚਾਰੀਆਂ ਨੇ ਦੱਸਿਆ ਕਿ ਬੋਰਡ ਵਿੱਚ ਇੱਕ ਡੇਲੀਵੇਜ ਕਰਮਚਾਰੀ ਦੀ ਦਫਤਰੀ ਸਮੇਂ ਵਿਚ ਕੰਮ ਕਰਦੇ ਹੋਏ ਸੱਟ ਲੱਗਣ ਕਾਰਨ ਗੋਡੇ ਦੀ ਚੱਪਣੀ ਟੁੱਟ ਗਈ ਸੀ ਜਿਸ ਤਹਿਤ ਉਹ ਆਪਣਾ ਈ. ਐਸ. ਆਈ. ਅਧੀਨ ਮੁਫਤ ਇਲਾਜ ਵੀ ਨਹੀਂ ਕਰਵਾ ਸਕਿਆ| ਉਹਨਾਂ ਦੱਸਿਆ ਕਿ ਇਸ ਸੰਬਧੀ ਚੇਅਰਮੈਨ ਵਲੋਂ ਲੇਖਾ ਸ਼ਾਖਾ ਨੂੰ ਹਿਦਾਇਤ ਕੀਤੀ ਗਈ ਸੀ ਪਰ ਉਹਨਾਂ ਦੇ ਹੁਕਮਾਂ ਦੀ ਅਜੇ ਤੱਕ ਪਾਲਣਾ ਨਹੀਂ ਹੋਈ ਅਤੇ ਕਿਸੇ ਕਰਮਚਾਰੀ ਦਾ ਈ.ਐਸ.ਆਈ. ਕਾਰਡ ਨਹੀਂ ਬਣਿਆ| ਉਹਨਾਂ ਦੱਸਿਆ ਕਿ ਇਸ ਕਾਰਨ ਕਈ ਮਹਿਲਾ ਕਰਮਚਾਰੀਆਂ ਨੂੰ ਪ੍ਰਸੂਤਾ ਛੁੱਟੀ ਦੀ ਸਹੂਲਤ ਵੀ ਨਹੀਂ ਮਿਲ ਰਹੀ ਅਤੇ ਨਾ ਹੀ ਕੋਈ ਇਲਾਜ ਹੋ ਰਿਹਾ ਹੈ|

Leave a Reply

Your email address will not be published. Required fields are marked *