ਡੇਲੀਵੇਜ਼ ਕਰਮਚਾਰੀ ਯੂਨੀਅਨ ਦਾ ਕੈਲੰਡਰ ਰਿਲੀਜ਼


ਐਸ਼ਏ 1 ਜਨਵਰੀ (ਸ਼ਬ ਡੇਲੀਵੇਜ਼ ਕਰਮਚਾਰੀ ਯੂਨੀਅਨ (ਪੰਜਾਬ ਸਕੂਲ ਸਿੱਖਿਆ ਬੋਰਡ) ਵੱਲੋਂ ਤਿਆਰ ਕੀਤਾ ਗਿਆ ਨਵੇਂ ਸਾਲ 2021 ਦਾ ਕੈਲੰਡਰ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਯੋਗਰਾਜ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਸ੍ਰੀ ਇੰਦਰਜੀਤ ਸਿੰਘ ਅਤੇ ਜਨਰਲ ਸਕੱਤਰ ਸ੍ਰੀ ਰਾਜਕੁਮਾਰ ਵੱਲੋਂ ਬੋਰਡ ਦੀ ਸਮੂਹ ਮੁਲਾਜ਼ਮਾਂ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਯੂਨੀਅਨ ਦੇ ਹੋਰ ਅਹੁਦੇਦਾਰ ਸ੍ਰੀ ਬੂਟਾ ਸਿੰਘ, ਕਰਨ ਸਿੰਘ, ਸੁਖਚੈਨ ਸਿੰਘ, ਭਗਵੰਤ ਸਿੰਘ, ਮਨਦੀਪ ਸਿੰਘ, ਸੁਖਜਿੰਦਰ ਸਿੰਘ, ਸੁਸ਼ਮਾ ਕੁਮਾਰੀ, ਕਰਮਜੀਤ ਕੌਰ, ਹਰਮੇਸ਼ ਕੌਰ, ਸੀਮਾ, ਅਮਰਿੰਦਰ ਕੌਰ, ਅਨਿਲ ਕੁਮਾਰ ਅਤੇ ਹੋਰ ਹਾਜ਼ਿਰ ਸਨ।

Leave a Reply

Your email address will not be published. Required fields are marked *