ਡੈਮੋਕ੍ਰੇਟਿਕ ਸਵਰਾਜ ਪਾਰਟੀ ਨੇ ਖੋਲ੍ਹਿਆ ਸੂਬਾਈ ਦਫ਼ਤਰ

ਐਸ ਏ ਐਸ ਨਗਰ, 3 ਜਨਵਰੀ (ਸ.ਬ.) ਡੈਮੋਕ੍ਰੇਟਿਕ ਸਵਰਾਜ ਪਾਰਟੀ ਵੱਲੋਂ ਅੱਜ ਇੱਥੇ ਪਿੰਡ ਸੋਹਾਣਾ, ਸੈਕਟਰ 78 ਵਿਖੇ ਆਰੀਆ ਕਾਲਜ ਰੋਡ ਉਤੇ ਆਪਣਾ ਸੂਬਾਈ ਦਫ਼ਤਰ ਖੋਲ੍ਹਿਆ ਗਿਆ|  ਇਸ ਪਾਰਟੀ ਦੇ ਦਫ਼ਤਰ ਦਾ ਉਦਘਾਟਨ ਜਗਦੀਸ਼ ਸਿੰਘ ਮੋਚੀ ਅਤੇ ਸਾਈਕਲ ਪੈਂਚਰ ਲਗਾਉਣ ਵਾਲੇ ਬਲਜਿੰਦਰ ਸਿੰਘ ਵੱਲੋਂ ਕਰਵਾਇਆ ਗਿਆ| ਇਸ ਮੌਕੇ ਪਾਰਟੀ ਦੇ ਸਰਪ੍ਰਸਤ ਪ੍ਰੋ. ਮਨਜੀਤ ਸਿੰਘ, ਜਨਰਲ ਸਕੱਤਰ ਹਰਬੰਸ ਸਿੰਘ ਢੋਲੇਵਾਲ, ਵਿਧਾਨ ਸਭਾ ਹਲਕਾ ਮੋਹਾਲੀ ਤੋਂ ਪਾਰਟੀ ਦੇ ਉਮੀਦਵਾਰ ਬਲਵਿੰਦਰ ਸਿੰਘ ਕੁੰਭੜਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ|
ਇਸ ਮੌਕੇ ਸੰਬੋਧਨ ਕਰਦਿਆਂ ਪ੍ਰੋ. ਮਨਜੀਤ ਸਿੰਘ, ਹਰਬੰਸ ਸਿੰਘ ਢੋਲੇਵਾਲ ਨੇ ਕਿਹਾ ਕਿ ਡੈਮੋਕ੍ਰੇਟਿਕ ਸਵਰਾਜ ਪਾਰਟੀ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਦੀ ਸਰਪ੍ਰਸਤੀ ਵਿੱਚ ਬਣਾਏ ਗਏ ਪੰਜਾਬ ਫ਼ਰੰਟ ਦੇ ਹਿੱਸੇ ਵਜੋਂ 14-15 ਸੀਟਾਂ ਉਤੇ ਚੋਣ ਲੜੇਗੀ| ਉਨ੍ਹਾਂ ਕਿਹਾ ਕਿ ਪਾਰਟੀ ਦਾ ਮੰਤਵ ਪੰਜਾਬ ਵਿੱਚ ਲੋਕਪੱਖੀ ਰਾਜਨੀਤੀ ਦਾ ਸੂਰਜ ਉਦੈ ਕਰਨਾ ਹੈ| ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਵਰਗੀਆਂ ਰਵਾਇਤੀ ਪਾਰਟੀਆਂ ਨੇ ਬਹੁਤ ਸੋਚੀ ਸਮਝੀ ਸਾਜਿਸ਼ ਤਹਿਤ ਆਮ ਵਿਅਕਤੀ ਨੂੰ ਹਾਸ਼ੀਏ ਵੱਲ ਧੱਕਿਆ ਹੈ|
ਇਸ ਮੌਕੇ ਹਲਕਾ ਮੁਹਾਲੀ ਤੋਂ  ਉਮੀਦਵਾਰ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਹਲਕਾ ਮੁਹਾਲੀ ਤੋਂ ਚੋਣ ਜਿੱਤਣ ਲਈ ਪੂਰੀ ਯੋਜਨਾਬੰਦੀ ਬਣਾਈ ਜਾ ਰਹੀ ਹੈ ਜਿਸ ਦੇ ਤਹਿਤ ਪੂਰੇ ਹਲਕੇ ਨੂੰ ਦਸ ਜ਼ੋਨਾਂ ਵਿੱਚ ਵੰਡਿਆ ਗਿਆ ਹੈ ਅਤੇ ਦਸ ਟੀਮਾਂ ਘਰੋ ਘਰੀ ਜਾ ਦੇ ਚੋਣ ਪ੍ਰਚਾਰ ਕਰਨਗੀਆਂ| ਇਹ ਟੀਮਾਂ ਅਕਾਲੀ-ਭਾਜਪਾ, ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਵੱਲੋਂ ਅਪਣਾਈਆਂ ਜਾ ਰਹੀਆਂ ਲੋਕ ਵਿਰੋਧੀ ਨੀਤੀਆਂ, ਭ੍ਰਿਸ਼ਟਾਚਾਰ ਅਤੇ ਗੁੰਮਰਾਹਕੁਨ ਪ੍ਰਚਾਰ ਦਾ ਜਿੱਥੇ ਪਰਦਾਫਾਸ਼ ਕਰਨਗੀਆਂ ਉਥੇ ਹੀ ਡੈਮੋਕ੍ਰੇਟਿਕ ਸਵਰਾਜ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਪ੍ਰਚਾਰ ਕਰਨਗੀਆਂ|
ਇਸ ਮੌਕੇ ਬਲਵਿੰਦਰ ਸਿੰਘ ਮਾਣਕਪੁਰ ਕੱਲਰ, ਬਚਨ ਸਿੰਘ ਪ੍ਰਧਾਨ ਵਾਲਮੀਕ ਕਮੇਟੀ, ਬੱਗਾ ਸਿੰਘ, ਸੁੱਚਾ ਸਿੰਘ, ਮਾਸਟਰ ਗੁਰਚਰਨ ਸਿੰਘ, ਮਨਜੀਤ ਸਿੰਘ, ਬਬੀ ਗੁਰਨਾਮ ਕੌਰ ਸਾਬਕਾ ਬਲਾਕ ਸੰਮਤੀ ਮੈਂਬਰ, ਜਗਦੀਸ਼ ਸਿੰਘ, ਨਸੀਬ ਸਿੰਘ, ਲੀਲਾ ਦੇਵੀ, ਬਲਜਿੰਦਰ ਸਿੰਘ, ਬਹਾਦਰ ਸਿੰਘ ਨੰਬਰਦਾਰ, ਜਸਵੀਰ ਸਿੰਘ ਕੁੰਭੜਾ, ਸੁਰਿੰਦਰ ਸਿੰਘ, ਮਨਦੀਪ ਸਿੰਘ, ਅਵਤਾਰ ਸਿੰਘ, ਦਲਜੀਤ ਕੌਰ ਸਾਬਕਾ ਮੈਂਬਰ ਪੰਚਾਇਤ, ਨੰਬਰਦਾਰ ਹਰਭਜਨ ਸਿੰਘ, ਅਮਰਜੀਤ ਕੌਰ ਸੋਹਾਣਾ, ਗੁਰਿੰਦਰ ਸਿੰਘ, ਸੀਤਲ ਸਿੰਘ, ਪ੍ਰੇਮ ਸਿੰਘ ਗੁਰਦਾਸਪੁਰੀ ਆਦਿ ਵੀ ਹਾਜ਼ਰ ਸਨ|

Leave a Reply

Your email address will not be published. Required fields are marked *