ਡੋਨਾਲਡ ਟਰੰਪ ਦੇ ਸਹੁੰ ਚੁੱਕ ਪ੍ਰੋਗਰਾਮ ਦੀਆਂ ਤਿਆਰੀਆਂ ਸ਼ੁਰੂ, ਕਈ ਘੰਟਿਆਂ ਤਕ ਚੱਲੀ ‘ਡਰੈਸ ਰਿਹਰਸਲ’

ਵਾਸ਼ਿੰਗਟਨ, 17 ਜਨਵਰੀ (ਸ.ਬ.) ਅਮਰੀਕਾ ਦੇ ਵਾਸ਼ਿੰਗਟਨ ਡੀ. ਸੀ. ਵਿੱਚ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਹੁੰ ਚੁੱਕ ਪ੍ਰੋਗਰਾਮ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ| 20 ਜਨਵਰੀ ਨੂੰ ਟਰੰਪ ਰਾਸ਼ਟਰਪਤੀ ਅਹੁਦਾ ਸੰਭਾਲਣਗੇ| ਪ੍ਰੋਗਰਾਮ ਦੀ ਮੁੱਖ ਡਰੈਸ ਰਿਹਰਸਲ (ਬਾਵਰਦੀ ਅਭਿਆਸ) ਹੋਈ| ਅਮਰੀਕੀ ਫੌਜ ਦੇ ਮੈਂਬਰਾਂ ਨੇ ਹੀ ਟਰੰਪ ਅਤੇ ਮੇਲਾਨੀਆ ਦੀ ਭੂਮਿਕਾ ਨਿਭਾਈ| ਇਨ੍ਹਾਂ ਨੂੰ ਮਿਲਦੇ-ਜੁਲਦੇ ਕੱਦ-ਕਾਠ ਕਾਰਨ ਚੁਣਿਆ ਗਿਆ ਸੀ| ਇਸ ਤੋਂ ਇਲਾਵਾ ਹਿਲੇਰੀ ਕਲਿੰਟਨ ਅਤੇ ਸਾਬਕਾ ਰਾਸ਼ਟਰਪਤੀ ਬਿੱਲ ਕਲਿੰਟਨ ਵਰਗੀਆਂ ਮਸ਼ਹੂਰ ਹਸਤੀਆਂ ਦੀ ਭੂਮਿਕਾ ਵੀ ਨਿਭਾਈ ਗਈ| ਟਰੰਪ ਦੀ ਭੂਮਿਕਾ ਨਿਭਾਉਣ ਵਾਲੇ ਫੌਜੀ ਗਰੇਗ ਲੋਵੇਰੀ ਨੇ ਕਿਹਾ ਕਿ ਉਨ੍ਹਾਂ ਨੇ ਖਾਸ ਤੌਰ ਤੇ ਲਾਲ ਰੰਗ ਦੀ ਟਾਈ ਖਰੀਦੀ| ਇਸ ਤੋਂ ਇਲਾਵਾ ਟਰੰਪ ਦੀ ਪਤਨੀ ਮੇਲਾਨੀਆ ਦੀ ਭੂਮਿਕਾ ਨਿਭਾਉਣ ਵਾਲੀ ਸਾਰਾ ਕੋਰੀ ਨੇ ਦੱਸਿਆ ਕਿ ਉਨ੍ਹਾਂ ਨੇ ਮੇਲਾਨੀਆ ਦੀ ਜੁੱਤੀ ਨਾਲ ਮਿਲਦੀ ਜੁੱਤੀ ਖਰੀਦੀ ਹੈ|
ਇੱਥੇ 5 ਲੱਖ ਲੋਕਾਂ ਦੇ ਖੜੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਹੈ| ਇਸ ਤੋਂ ਇਲਾਵਾ ਪੂਰੇ ਦਿਨ ਦੇ ਪ੍ਰੋਗਰਾਮ ਵਿੱਚ ਗੁਪਤ ਸੇਵਾ ਅਤੇ ਰਾਸ਼ਟਰੀ ਗਾਰਡ ਆਦਿ ਦੇ 28 ਹਜ਼ਾਰ ਸੁਰੱਖਿਆ ਕਰਮਚਾਰੀ ਤਾਇਨਾਤ ਰਹਿਣਗੇ|

Leave a Reply

Your email address will not be published. Required fields are marked *