ਡੋਨਾਲਡ ਟਰੰਪ ਦੇ ਸੀਨੀਅਰ ਸਹਾਇਕ ਕੇਨੇਥ ਆਈ ਜਸਟਰ ਹੋਣਗੇ ਭਾਰਤ ਵਿੱਚ ਅਮਰੀਕਾ ਦੇ ਨਵੇਂ ‘ਰਾਜਦੂਤ’

ਵਾਸ਼ਿੰਗਟਨ, 22 ਜੂਨ (ਸ.ਬ.) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੀਨੀਅਰ ਸਹਾਇਕ ਕੇਨੇਥ ਆਈ ਜਸਟਰ ਭਾਰਤ ਵਿੱਚ ਅਮਰੀਕਾ ਦੇ ਨਵੇਂ ਰਾਜਦੂਤ ਹੋਣਗੇ| ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਯਾਤਰਾ ਤੋਂ ਪਹਿਲਾਂ ਅਮਰੀਕਾ ਨੇ ਇਹ ਕਦਮ ਉਠਾਇਆ ਹੈ| ਹਾਲਾਂਕਿ ਇਸ ਦਾ ਰਸਮੀ ਐਲਾਨ ਨਹੀਂ ਹੋਇਆ ਹੈ| 62 ਸਾਲਾ ਜਸਟਰ ਅਮਰੀਕੀ ਰਾਸ਼ਟਰਪਤੀ ਦੇ ਅੰਤਰ ਰਾਸ਼ਟਰੀ ਆਰਥਿਕ ਮਾਮਲਿਆਂ ਦੇ ਉਪ-ਸਹਾਇਕ ਹਨ| ਵਾਈਟ ਹਾਊਸ ਦੀ ਉਪ ਬੁਲਾਰਾ ਲਿੰਡਸੇ ਈ ਵਾਲਟਰਸ ਨੇ ਇਸ ਖਬਰ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਬਹੁਤ ਜ਼ਿਆਦਾ ਕਾਬਲ ਹੋਣ ਕਾਰਨ ਜਸਟਰ ਨੂੰ ਭਾਰਤ ਦਾ ਰਾਜਦੂਤ ਬਣਾਇਆ ਜਾ ਰਿਹਾ ਹੈ|
ਅਮਰੀਕਾ ਵਿੱਚ ਭਾਰਤੀ ਮਾਮਲਿਆਂ ਦੇ ਸਿਖਰ ਮਾਹਰ ਏਸ਼ਲੇ ਟੇਲਿਸ ਨੇ ਇਸ ਕਦਮ ਦਾ ਸਵਾਗਤ ਕੀਤਾ ਹੈ| ਟਰੰਪ ਦੇ ਰਾਸ਼ਟਰਪਤੀ ਬਨਣ ਮਗਰੋਂ ਰਿਚਰਡ ਵਰਮਾ ਦਾ ਇਸ ਅਹੁਦੇ ਤੋਂ ਹਟਣਾ ਤੈਅ ਹੋ ਗਿਆ ਸੀ| ਉਹ ਇਸ ਅਹੁਦੇ ਤੇ ਸੇਵਾ ਦੇਣ ਵਾਲੇ ਭਾਰਤੀ ਮੂਲ ਦੇ ਪਹਿਲੇ ਅਮਰੀਕੀ ਹਨ| ਜਸਟਰ ਨੂੰ ਭਾਰਤੀ ਨੀਤੀਗਤ ਮੁੱਦਿਆਂ ਅਤੇ ਅਮਰੀਕਾ-ਭਾਰਤ ਸੰਬੰਧਾਂ ਤੇ ਕੰਮ ਕਰਨਾ ਦਾ ਬਹੁਤ ਜ਼ਿਆਦਾ ਅਨੁਭਵ ਹੈ|

Leave a Reply

Your email address will not be published. Required fields are marked *