ਡੋਨਾਲਡ ਟਰੰਪ ਨੇ ਠੁਕਰਾਇਆ ‘ਪਰਸਨ ਆਫ ਦੀ ਈਅਰ’ ਦੇ ਖਿਤਾਬ ਦਾ ਪ੍ਰਸਤਾਵ

ਵਾਸ਼ਿੰਗਟਨ, 25 ਨਵੰਬਰ (ਸ.ਬ.) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਨੇ ਇਸ ਸਾਲ ਦੇ ਵੱਕਾਰੀ ਮੈਗਜ਼ੀਨ ‘ਟਾਈਮ’ ਮੈਗਜ਼ੀਨ ਦੇ ”ਪਰਸਨ ਆਫ ਦੀ ਈਅਰ” ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ| ਉਨ੍ਹਾਂ ਨੇ ਕਿਹਾ ਕਿ ਮੈਗਜ਼ੀਨ ਨੇ ਇੰਟਰਵਿਊ ਅਤੇ ਫੋਟੋਸ਼ੂਟ ਲਈ ਸੰਪਰਕ ਕੀਤਾ ਸੀ ਪਰ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਸੀ ਕਿ ਉਨ੍ਹਾਂ ਨੂੰ ਹੀ ਚੁਣਿਆ ਜਾਵੇਗਾ|
ਡੋਨਾਲਡ ਟਰੰਪ ਨੇ ਟਵੀਟ ਕਰ ਕੇ ਕਿਹਾ ਕਿ ਟਾਈਮ ਮੈਗਜ਼ੀਨ ਨੇ ਕਿਹਾ ਕਿ ਮੈਂ ਸ਼ਾਇਦ ਪਰਸਨ ਆਫ ਦੀ ਈਅਰ ਚੁਣਿਆ ਜਾਵਾਂਗਾ ਪਰ ਉਸ ਲਈ ਇੰਟਰਵਿਊ ਅਤੇ ਵੱਡੇ ਫੋਟੋਸ਼ੂਟ ਲਈ ਸਹਿਮਤ ਹੋਣਾ ਪਵੇਗਾ| ਮੈਂ ਕਿਹਾ ਕਿ ਮੈਨੂੰ ਤੁਹਾਡੇ ‘ਸ਼ਾਇਦ’ ਸ਼ਬਦ ਤੇ ਇਤਰਾਜ਼ ਹੈ ਅਤੇ ਇਸ ਲਈ ਇੰਟਰਵਿਊ ਦੇਣ ਦੇ ਇਨਕਾਰ ਕਰ ਦਿੱਤਾ|
ਟਾਈਮ ਮੈਗਜ਼ੀਨ ਹਰ ਸਾਲ ਆਪਣੇ ਕਵਰ ਪੇਜ਼ ਤੇ ਪਰਸਨ ਆਫ ਦੀ ਈਅਰ ਦਾ ਖਿਤਾਬ ਉਸ ਵਿਅਕਤੀ ਨੂੰ ਦਿੰਦੀ ਹੈ, ਜਿਸ ਨੇ ਚੰਗੇ ਜਾਂ ਬੁਰੇ ਕੰਮਾਂ ਨਾਲ ਉਸ ਸਾਲ ਦੇ ਘਟਨਾਕ੍ਰਮਾਂ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ ਹੋਵੇ| ਬੀਤੇ ਸਾਲ ਟਾਈਮ ਮੈਗਜ਼ੀਨ ਨੇ ਅਮਰੀਕੀ ਰਾਸ਼ਟਪਤੀ ਚੁਣੇ ਜਾਣ ਦੇ ਬਾਅਦ ਡੋਨਾਲਡ ਟਰੰਪ ਨੂੰ ‘ਪਰਸਨ ਆਫ ਦੀ ਈਅਰ’ ਐਲਾਨ ਕੀਤਾ ਸੀ| ਉਸ ਐਡੀਸ਼ਨ ਵਿਚ ਕਵਰ ਪੇਜ਼ ਤੇ ਡੋਨਾਲਡ ਟਰੰਪ ਦੀ ਤਸਵੀਰ ਨਾਲ ਸਿਰਲੇਖ ‘ਪ੍ਰੈਜੀਡੈਂਟ ਆਫ ਦ ਡਿਵਾਈਡਿਡ ਸਟੇਟਸ ਆਫ ਅਮਰੀਕਾ’ ਲਿਖਿਆ ਸੀ|

Leave a Reply

Your email address will not be published. Required fields are marked *