ਡੋਭਾਲ ਨੇ ਭਾਰਤ-ਅਮਰੀਕੀ ਸਬੰਧਾਂ ਦੇ ਭਵਿੱਖ ਉਤੇ ਪੋਂਪੀਓ, ਮੈਟਿਸ ਨਾਲ ਕੀਤੀ ਚਰਚਾ

ਵਾਸ਼ਿੰਗਟਨ , 15 ਸਤੰਬਰ (ਸ.ਬ.) ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ, ਰੱਖਿਆ ਮੰਤਰੀ ਜੇਮਸ ਮੈਟਿਸ ਅਤੇ ਆਪਣੇ ਅਮਰੀਕੀ ਹਮਰੁਤਬਾ ਜੌਨ ਬੋਲਟਨ ਨਾਲ ਭਾਰਤ-ਅਮਰੀਕਾ ਕੂਟਨੀਤਕ ਸਬੰਧਾਂ ਦੀ ‘ਭਵਿੱਖ ਦੀ ਦਿਸ਼ਾ’ ਤੈਅ ਕਰਨ ਲਈ ਬੀਤੇ ਦਿਨੀਂ ਵਿਆਪਕ ਪੱਧਰ ਉਤੇ ਚਰਚਾ ਕੀਤੀ| ਟਰੰਪ ਪ੍ਰਸ਼ਾਸਨ ਨੇ 3 ਉਚ ਅਧਿਕਾਰੀਆਂ ਨਾਲ ਡੋਭਾਲ ਦੀ ਇਹ ਬੈਠਕ ਇਕ ਹਫਤੇ ਪਹਿਲਾਂ ਦੋਹਾਂ ਦੇਸ਼ਾਂ ਦੇ ਰੱਖਿਆ ਅਤੇ ਵਿਦੇਸ਼ ਮੰਤਰੀਆਂ ਵਿਚਾਲੇ ਸਫਲ ਰਹੀ ‘ਟੂ ਪਲੱਸ ਟੂ’ ਵਾਰਤਾ ਤੋਂ ਬਾਅਦ ਹੋਈ ਹੈ| ਇਹ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਵੇਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਬੋਲਟਨ ਨਾਲ ਡੋਭਾਲ ਦੀ ਪਹਿਲੀ ਮੁਲਾਕਾਤ ਹੈ| ਡੋਭਾਲ ਪਿਛਲੇ ਹਫਤੇ ਨਵੀਂ ਦਿੱਲੀ ਵਿਚ ਵੀ ਪੋਂਪੀਓ ਅਤੇ ਮੈਟਿਸ ਨੂੰ ਮਿਲੇ ਸਨ| ਸੂਤਰਾਂ ਮੁਤਾਬਕ ਤਿੰਨ ਲਗਾਤਾਰ ਬੈਠਕਾਂ ਦੌਰਾਨ ਡੋਭਾਲ ਨੂੰ ਟੂ ਪਲੱਸ ਟੂ ਵਾਰਤਾ ਤੋਂ ਬਾਅਦ ਪੂਰੇ ਦੋ-ਪੱਖੀ ਸਬੰਧਾਂ ਦੀ ਸਮੀਖਿਆ ਕਰਨ ਦਾ ਚੰਗਾ ਮੌਕਾ ਮਿਲਿਆ| ਉਨ੍ਹਾਂ ਨੇ ਪਿਛਲੇ ਹਫਤੇ ਨਵੀਂ ਦਿੱਲੀ ਵਿਚ ਹੋਈ ਚਰਚਾ ਉਤੇ ਗੱਲ ਕੀਤੀ| ਅਮਰੀਕਾ ਵਿਚ ਭਾਰਤ ਦੇ ਰਾਜਦੂਤ ਨਵਤੇਜ ਸਰਨਾ ਇਨ੍ਹਾਂ ਬੈਠਕਾਂ ਵਿਚ ਡੋਭਾਲ ਨਾ ਰਹੇ|
ਸੂਤਰਾਂ ਨੇ ਇਸ ਨੂੰ ਬੇਹੱਦ ਵਿਆਪਕ ਚਰਚਾ ਦੱਸਦੇ ਹੋਏ ਕਿਹਾ ਕਿ ਡੋਭਾਲ ਅਤੇ ਟਰੰਪ ਪ੍ਰਸ਼ਾਸਨ ਦੇ ਤਿੰਨ ਉਚ ਅਧਿਕਾਰੀਆਂ ਨੇ ਕੂਟਨੀਤਕ ਸਬੰਧਾਂ ਦੀ ਭਵਿੱਖ ਦੀ ਦਿਸ਼ਾ ਬਾਰੇ ਗੱਲ ਕੀਤੀ ਅਤੇ ਸਹਿਯੋਗ ਦੇ ਖੇਤਰਾਂ ਦੀ ਪਛਾਣ ਕੀਤੀ| ਉਨ੍ਹਾਂ ਨੇ ਦੱਸਿਆ ਕਿ ਖੇਤਰੀ ਅਤੇ ਵੈਸ਼ਵਿਕ ਮੁੱਦਿਆਂ ਉਤੇ ਵੀ ਗੱਲਬਾਤ ਕੀਤੀ ਗਈ| ਭਾਰਤ ਵਿਚ ਅਮਰੀਕਾ ਦੇ ਰਾਜਦੂਤ ਕੇਨ ਜਸਟਰ ਨੇ ਇਕ ਟਵੀਟ ਕਰ ਕੇ ਕਿਹਾ ਕਿ ਪਿਛਲੇ ਹਫਤੇ ਹੋਈ ਟੂ ਪਲੱਸ ਟੂ ਵਾਰਤਾ ਨੇ ਦੋਹਾਂ ਦੇਸ਼ਾਂ ਦਰਮਿਆਨ ਨੇੜਲੇ ਸਬੰਧਾਂ ਦੀ ਦਿਸ਼ਾ ਤੈਅ ਕੀਤੀ ਹੈ| ਉਨ੍ਹਾਂ ਨੇ ਦੱਸਿਆ ਕਿ ਭਾਰਤ-ਅਮਰੀਕੀ ਸਾਂਝੇਦਾਰੀ ਮਜ਼ਬੂਤ ਹੋ ਰਹੀ ਹੈ| ਅਮਰੀਕਾ ਭਾਰਤ ਕੂਟਨੀਤਕ ਅਤੇ ਸਾਂਝੇਦਾਰੀ ਫੋਰਮ ਨੇ ਕਿਹਾ ਕਿ ਅਸੀਂ ਟੂ ਪਲੱਸ ਟੂ ਵਾਰਤਾ ਨਾਲ ਪਿਛਲੇ ਕੁਝ ਹਫਤੇ ਵਿਚ ਅਮਰੀਕਾ-ਭਾਰਤ ਸਬੰਧਾਂ ਵਿਚ ਸਕਾਰਾਤਮਕ ਤਰੱਕੀ ਦੇਖੀ ਹੈ ਅਤੇ ਡੋਭਾਲ ਦੀ ਅਮਰੀਕੀ ਯਾਤਰਾ ਨਾਲ ਇਹ ਤਰੱਕੀ ਜਾਰੀ ਹੈ|

Leave a Reply

Your email address will not be published. Required fields are marked *