ਡੋਮਿਨਿਕਨ ਗਣਰਾਜ ਵਿੱਚ ਧਮਾਕਾ, 4 ਵਿਅਕਤੀਆਂ ਦੀ ਮੌਤ 45 ਜ਼ਖਮੀ

ਮੈਕਸਿਕੋ ਸਿਟੀ, 6 ਦਸੰਬਰ (ਸ.ਬ.) ਡੋਮਿਨਿਕਨ ਗਣਰਾਜ ਵਿੱਚ ਇਕ ਪਲਾਸਟਿਕ ਪਲਾਂਟ ਵਿੱਚ ਗੈਸ ਲੀਕ ਹੋਣ ਕਾਰਨ ਧਮਾਕਾ ਹੋ ਗਿਆ| ਇਸ ਵਿੱਚ 4 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਹੋਰ 45 ਲੋਕ ਜ਼ਖਮੀ ਹੋ ਗਏ| ਰਾਸ਼ਟਰੀ ਜ਼ਿਲਾ ਫਾਇਰ ਫਾਈਟਰ ਵਿਭਾਗ ਦੇ ਮੁਖੀ ਰਾਫੇਲ ਡੈਲ ਰੋਸਰਿਓ ਨੇ ਇਸ ਦੀ ਜਾਣਕਾਰੀ ਦਿੱਤੀ|
ਮੀਡੀਆ ਰਿਪੋਰਟਾਂ ਮੁਤਾਬਕ ਡੋਮਿਨਿਕਨ ਗਣਰਾਜ ਦੀ ਰਾਜਧਾਨੀ ਸੈਂਟੋ ਡੋਮਿੰਗੋ ਵਿੱਚ ਵਾਪਰੀ ਇਸ ਘਟਨਾ ਵਿੱਚ 4 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਹੋਰ 44 ਵਿਅਕਤੀ ਜ਼ਖਮੀ ਹੋ ਗਏ| ਫਿਲਹਾਲ ਜ਼ਖਮੀਆਂ ਨੂੰ ਮੈਡੀਕਲ ਸਹਾਇਤਾ ਦਿੱਤੀ ਜਾ ਰਹੀ ਹੈ| ਰਿਪੋਰਟ ਮੁਤਾਬਕ ਧਮਾਕਾ ਗੈਸ ਲੀਕ ਹੋਣ ਕਾਰਨ ਹੋਇਆ| ਧਮਾਕੇ ਨਾਲ ਪਲਾਂਟ ਦੀ ਇਮਾਰਤ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ| ਧਮਾਕੇ ਸਮੇਂ ਇਮਾਰਤ ਦੇ ਅੰਦਰ ਕਿੰਨੇ ਕੁ ਲੋਕ ਮੌਜੂਦ ਸਨ, ਇਸ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ| ਫਿਲਹਾਲ ਅਧਿਕਾਰੀ ਜਾਂਚ ਕਰ ਰਹੇ ਹਨ ਕਿ ਕੋਈ ਵਿਅਕਤੀ ਅੰਦਰ ਨਾ ਫਸਿਆ ਹੋਵੇ|

Leave a Reply

Your email address will not be published. Required fields are marked *