ਡ੍ਰਾਈਵਰ ਯੂਨੀਅਨ ਦੇ ਅਹੁਦੇਦਾਰਾਂ ਦੀ ਚੋਣ


ਐਸ.ਏ.ਐਸ.ਨਗਰ, 5  ਅਕਤੂਬਰ  (ਜਸਵਿੰਦਰ ਸਿੰਘ) ਪੰਜਾਬ ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ (ਰਜਿ.) ਦੇ ਐਕਟਿੰਗ ਪ੍ਰਧਾਨ ਜਰਨੈਲ ਸਿੰਘ, ਜਰਨਲ ਸਕੱਤਰ ਸ਼ੀਸਨ ਕੁਮਾਰ ਅਤੇ ਬਲਜਿੰਦਰ ਸਿੰਘ(ਬਿੱਲਾ) ਦੀ ਪ੍ਰਧਾਨਗੀ ਹੇਠ ਪੁੱਡਾ ਵਿਖੇ ਮੀਟਿੰਗ ਕੀਤੀ ਗਈ ਜਿਸ ਉਪਰੰਤ ਸੂਬਾ ਪ੍ਰਧਾਨ ਸੁੱਖਦੇਵ ਸਿੰਘ ਸੈਣੀ ਵੱਲੋਂ ਡ੍ਰਾਈਵਰ ਯੂਨੀਅਨ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ| 
ਇਸ ਮੌਕੇ ਸਰਵਸੰਮਤੀ ਨਾਲ ਕੀਤੀ ਗਈ ਚੋਣ ਵਿੱਚ ਦਲਜੀਤ ਸਿੰਘ ਨੂੰ ਡ੍ਰਾਇਵਰ ਯੂਨੀਅਨ ਦਾ ਪੁੱਡਾ/ਗਮਾਡਾ ਦਾ ਪ੍ਰਧਾਨ ਬਣਾਇਆ ਗਿਆ ਹੈ, ਇਸਤੋਂ ਇਲਾਵਾ ਕਸ਼ਮੀਰ ਸਿੰਘ ਰਾਣਾ ਨੂੰ ਚੇਅਰਮੈਨ,  ਸਵਰਨ ਸਿੰਘ ਨੂੰ ਸੀਨੀਅਰ ਵਾਇਸ ਪ੍ਰਧਾਨ, ਕੁਲਦੀਪ ਸਿੰਘ ਨੂੰ ਜਰਨਲ ਸਕੱਤਰ, ਅਸ਼ੋਕ ਕੁਮਾਰ ਨੂੰ ਮੀਤ ਪ੍ਰਧਾਨ, ਕ੍ਰਿਸਨ ਚੰਦ ਨੂੰ ਖਜਾਨਚੀ, ਗਿਆਨ ਚੰਦ ਨੂੰ ਮੁੱਖ ਸਲਾਹਕਾਰ ਬਣਾਇਆ ਗਿਆ ਹੈ| 
ਇਸਤੋਂ ਇਲਾਵਾ ਮਹਿੰਦਰ ਸਿੰਘ ਭਾਖਰਪੁਰ, ਅਵਤਾਰ ਸਿੰਘ ਮਾਨ, ਹਰਮਿੰਦਰ ਸਿੰਘ ਲੋਗੀਆਂ, ਪਟਿਆਲਾ ਜੋਨ ਤੋਂ ਰਣਜੀਤ ਸਿੰਘ, ਧਰਮ ਸਿੰਘ, ਜਰਨੈਲ ਸਿੰਘ, ਰਣਵੀਰ ਸਿੰਘ, ਜਲੰਧਰ ਜੋਨ ਤੋਂ ਭੁਪਿੰਦਰ ਸਿੰਘ, ਲੁਧਿਆਣਾ ਜੋਨ ਤੋਂ ਮਨਜੀਤ ਸਿੰਘ, ਹਰਜੀਤ ਸਿੰਘ, ਵੈਦ ਪ੍ਰਕਾਸ਼ ਆਦਿ ਮੈਂਬਰਾਂ ਦੀ ਵੀ ਚੋਣ ਕੀਤੀ ਗਈ|

Leave a Reply

Your email address will not be published. Required fields are marked *