ਡੰਪਰ ਅਤੇ ਟੈਂਪੂ ਵਿੱਚ ਭਿਆਨਕ ਟੱਕਰ ਤੋਂ ਬਾਅਦ ਅੱਗ ਲੱਗਣ ਕਾਰਨ ਤਿੰਨ ਵਿਅਕਤੀ ਜਿਊਂਦੇ ਸੜੇ


ਦੇਵਾਸ, 28 ਨਵੰਬਰ (ਸ.ਬ.) ਮੱਧ ਪ੍ਰਦੇਸ਼ ਵਿੱਚ ਦੇਵਾਸ ਜ਼ਿਲ੍ਹਾ ਹੈਡ ਕੁਆਰਟਰ ਤੋਂ ਕਰੀਬ 14 ਕਿਲੋਮੀਟਰ ਦੂਰ ਇੰਦੌਰ-ਭੋਪਾਲ ਰਾਜਮਾਰਗ ਤੇ ਭੌਂਰਾਸਾ ਫਾਟੇ ਨੇੜੇ ਡੰਪਰ ਅਤੇ ਟੈਂਪੂ ਟਰੈਵਲਰ ਵਿੱਚ ਆਹਮਣੇ-ਸਾਹਮਣੇ ਦੀ ਟੱਕਰ ਹੋ ਗਈ| ਟੱਕਰ ਤੋਂ ਬਾਅਦ ਦੋਵਾਂ ਵਾਹਨਾਂ ਵਿੱਚ ਅੱਗ ਲੱਗ ਗਈ ਜਿਸ ਕਾਰਨ ਟੈਂਪੂ ਟਰੈਵਲਰ ਵਿੱਚ ਫਸੇ ਤਿੰਨ ਵਿਅਕਤੀਆਂ ਦੀ ਜਿਊਂਦੇ ਸੜਨ ਨਾਲ ਮੌਤ ਹੋ ਗਈ| ਡਿਪਟੀ ਪੁਲੀਸ ਸੁਪਰਡੈਂਟ (ਡੀ.ਐਸ.ਪੀ.) ਕਿਰਨ ਸ਼ਰਮਾ ਨੇ ਦੱਸਿਆ ਕਿ ਹਾਦਸਾ ਬੀਤੀ ਦੇਰ ਰਾਤ ਇਕ ਵਜੇ ਦੇ ਨੇੜੇ-ਤੇੜੇ ਵਾਪਰਿਆ| ਹਾਦਸੇ ਦੀ ਸੂਚਨਾ ਮਿਲਦੇ ਹੀ ਦੇਵਾਸ, ਭੌਂਰਾਸਾ ਅਤੇ ਸੋਨਕੱਛ ਤੋਂ ਪੁਲੀਸ ਫੋਰਸ ਮੌਕੇ ਤੇ ਪਹੁੰਚ ਗਈ ਅਤੇ ਅੱਗ ਬੁਝਾਊ ਗੱਡੀ ਦੇ ਮਾਧਿਅਮ ਨਾਲ ਅੱਗ ਬੁਝਾਈ ਗਈ ਪਰ ਉਦੋਂ ਤੱਕ ਤਿੰਨ ਵਿਅਕਤੀਆਂ ਦੀ ਮੌਤ ਹੋ ਚੁੱਕੀ ਸੀ|
ਉਨ੍ਹਾਂ ਦੱਸਿਆ ਕਿ ਰਾਤ ਕਰੀਬ ਇਕ ਵਜੇ ਭੋਪਾਲ ਤੋਂ ਆ ਰਹੀ ਟੈਂਪੂ ਟਰੈਵਲਰ ਗਲਤ ਦਿਸ਼ਾ ਤੋਂ ਆ ਰਹੇ ਡੰਪਰ ਨਾਲ ਟਕਰਾ ਗਈ, ਟੱਕਰ ਹੁੰਦੇ ਹੀ ਦੋਵਾਂ ਵਾਹਨਾਂ ਵਿੱਚ ਅੱਗ ਲੱਗ ਗਈ| ਉਨ੍ਹਾਂ ਨੇ ਦੱਸਿਆ ਕਿ ਡੰਪਰ ਦਾ ਚਾਲਕ ਹਾਦਸੇ ਵਾਲੀ ਥਾਂ ਤੋਂ ਫਰਾਰ ਹੋ ਗਿਆ, ਜਦੋਂ ਕਿ ਟਰੈਵਲਰ ਵਿੱਚ ਤਿੰਨ ਵਿਅਕਤੀ ਫਸ ਗਏ| ਅੱਗ ਦੀ ਲਪਟਾਂ ਤੇਜ਼ ਹੋਣ ਕਾਰਨ ਉਨ੍ਹਾਂ ਦੀ ਵਾਹਨ ਵਿੱਚ ਹੀ ਸੜਨ ਨਾਲ ਮੌਤ ਹੋ ਗਈ| ਸ੍ਰੀ ਸ਼ਰਮਾ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲੀਸ ਫੋਰਸ ਮੌਕੇ ਤੇ ਪਹੁੰਚੀ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਜ਼ਿਲ੍ਹਾ ਹਸਪਤਾਲ ਲੈ ਗਈ| ਉਨ੍ਹਾਂ  ਦੱਸਿਆ ਕਿ ਹਾਦਸੇ ਵਿੱਚ ਟੈਂਪੂ ਟਰੈਵਲਰ ਪੂਰੀ ਤਰ੍ਹਾਂ ਸੜ ਗਏ, ਜਦੋਂ ਕਿ ਡੰਪਰ ਦਾ ਵੀ ਅਗਲਾ ਹਿੱਸਾ ਸੜਿਆ ਹੈ| ਡੀ.ਐਸ.ਪੀ. ਕਿਰਨ ਸ਼ਰਮਾ ਨੇ ਦੱਸਿਆ ਕਿ ਮ੍ਰਿਤਕ ਸਾਰੇ ਉਜੈਨ ਜ਼ਿਲ੍ਹੇ ਦੇ ਪੀਪਲੀਨਾ ਦੇ ਰਹਿਣ ਵਾਲੇ ਹਨ, ਜਿਨ੍ਹਾਂ ਦੀ ਪਛਾਣ ਸ਼ਾਮ ਮਾਲੀ (45), ਪੱਪੂ ਠਾਕੁਰ (32) ਅਤੇ ਸ਼ਿਵਨਾਰਾਇਣ ਨਾਮਦੇਵ (50) ਦੇ ਰੂਪ ਵਿੱਚ ਹੋਈ ਹੈ| ਉਨ੍ਹਾਂ ਦੱਸਿਆ ਕਿ ਪੁਲੀਸ ਮਾਮਲਾ ਦਰਜ ਕਰ ਕੇ ਜਾਂਚ ਕਰ ਰਹੀ ਹੈ|

Leave a Reply

Your email address will not be published. Required fields are marked *