ਡੱਡੂ ਮਾਜਰਾ ਦੇ ਕਬੱਡੀ ਕੱਪ ਦਾ ਪੋਸਟਰ ਰਿਲੀਜ

ਚੰਡੀਗੜ੍ਹ,30 ਅਗਸਤ (ਸ.ਬ.) ਆਜਾਦ ਸਪੋਰਟਸ ਸੋਸਾਇਟੀ ਕਲੱਬ ਡੱਡੂ ਮਾਜਰਾ ਵਲੋਂ ਇਕ ਅਤੇ ਦੋ ਸਤੰਬਰ ਨੂੰ ਕਰਵਾਏ ਜਾ ਰਹੇ ਕਬੱਡੀ ਕੱਪ ਦਾ ਪੋਸਟਰ ਅੱਜ ਡੇਰਾਬੱਸੀ ਦੇ ਵਿਧਾਇਕ ਸ੍ਰੀ ਐਨ ਕੇ ਸ਼ਰਮਾ ਨੇ ਰਿਲੀਜ ਕੀਤਾ| ਕਲੱਬ ਦੇ ਪ੍ਰਧਾਨ ਅਮ੍ਰਿਤ ਲਾਲ ਸ਼ਰਮਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਬੱਡੀ ਕੱਪ ਪਿੰਡ ਡੱਡੂ ਮਾਜਰਾ ਦੇ ਦਰੌਣਾਚਾਰਿਆ ਸਟੇਡੀਅਮ ਵਿੱਚ ਇਕ ਅਤੇ ਦੋ ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ| ਪਹਿਲੇ ਦਿਨ ਕਬੱਡੀ 45 ਕਿਲੋ ਅਤੇ 55 ਕਿਲੋ ਦੇ ਮੁਕਾਬਲੇ ਹੋਣਗੇ| ਇਸੇ ਦਿਨ ਹੀ ਕੁੱਤਿਆਂ ਦੀਆਂ ਦੌੜਾਂ ਵੀ ਕਰਵਾਈਆਂ ਜਾਣਗੀਆਂ| ਦੂਜੇ ਦਿਨ 60 ਸਾਲ ਦੇ ਬਜੁਰਗਾਂ ਦੀ ਦੌੜ ਤੋਂ ਇਲਾਵਾ ਮੁੰਡਿਆਂ ਦੀ ਚਾਰ ਸੌ ਅਤੇ ਪੰਦਰਾਂ ਸੌ ਮੀਟਰ ਦੌੜ, ਡਿਸਕਸ ਥ੍ਰੋ, ਉਚੀ ਛਾਲ, ਲੰਬੀ ਛਾਲ, 65 ਕਿਲੋ ਸਰਕਲ ਕਬੱਡੀ ਅਤੇ ਆਲ ਓਪਨ ਸਰਕਲ ਕਬੱਡੀ ਦੇ ਮੁਕਾਬਲੇ ਕਰਵਾਏ ਜਾਣਗੇ| ਜੇਤੂ ਟੀਮ ਨੂੰ ਕਲੱਬ ਵਲੋਂ 51 ਹਜਾਰ ਰੁਪਏ ਇਨਾਮ ਦਿਤਾ ਜਾਵੇਗਾ| ਇਸਤੋਂ ਇਲਾਵਾ ਬੈਸਟ ਰੇਡਰ ਅਤੇ ਜਾਫੀ ਨੂੰ ਰਵਿੰਦਰ ਬਿਟੂ ਅਤੇ ਗੁਰਪਾਲ ਸਿੰਘ ਵਲੋਂ ਇਕ ਇਕ ਮੋਟਰ ਸਾਈਕਲ ਅਤੇ ਸੋਨੇ ਦੀ ਅੰਗੂਠੀ ਪ੍ਰੀਤ ਜਵੈਲਰ ਮੁਲਾਂਪੁਰ ਵਲੋਂ ਦੇ ਕੇ ਸਨਮਾਨਿਤ ਕੀਤਾ ਜਾਵੇਗਾ| ਇਸ ਮੌਕੇ ਜਸਬੀਰ ਸਿੰਘ, ਹਰਵਿੰਦਰ ਸਿੰਘ, ਅਮਰਜੀਤ ਰਤਨ ਅਤੇ ਵਿਸ਼ਾਲ ਸ਼ੰਕਰ ਵੀ ਮੌਜੂਦ ਸਨ|

Leave a Reply

Your email address will not be published. Required fields are marked *