ਢਕੋਲੀ ਵਿਖੇ ਸੀਵਰੇਜ਼ ਦੇ ਪਾਣੀ ਤੋਂ ਲੋਕ ਪ੍ਰੇਸ਼ਾਨ

ਜੀਰਕਪੁਰ, 28 ਨਵੰਬਰ (ਦੀਪਕ ਸ਼ਰਮਾ) ਢਕੋਲੀ ਵਿਖੇ ਸੀਵਰੇਜ ਦੇ ਪਾਣੀ ਦੀ ਸਮੱਸਿਆ ਬਹੁਤ ਹੀ ਵਿਕਰਾਲ ਰੂਪ ਧਾਰਨ ਕਰ ਗਈ ਹੈ, ਜਿਸ ਕਾਰਨ ਲੋਕਾਂ ਨੂੰ ਬਹੁਤ ਹੀ  ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਹਿਊਮਨ ਰਾਈਟਸ ਸੰਸਥਾ ਦੇ ਸਿਟੀ ਪ੍ਰਧਾਨ ਅਤੇ ਪ੍ਰਾਪਰਟੀ, ਬਿਲਡਰ ਐਸੋਸੀਏਸ਼ਨ ਦੇ ਪ੍ਰਧਾਨ  ਸ੍ਰੀ ਦਿਨੇਸ਼ ਭਾਰਦਵਾਜ ਨੇ ਦੱਸਿਆ ਕਿ ਪੰਚਕੂਲਾ, ਹੂਡਾ ਵਲੋਂ ਇਸ ਇਲਾਕੇ ਵਿਚ ਸੀਵਰੇਜ ਦੀ ਪਾਈਪ ਤੋੜ ਦਿਤੀ ਗਈ ਹੈ ਅਤੇ ਦੋ ਮੇਨ ਹੋਲ ਵੀ ਖੁੱਲੇ ਹਨ| ਜਿਸ ਕਰਕੇ ਪਿਛਲੇ ਦੋ ਮਹੀਨੇ ਤੋਂ ਸੀਵਰੇਜ ਦਾ ਪਾਣੀ ਇਸ ਇਲਾਕੇ ਵਿਚ ਗਲੀਆਂ ਵਿਚ ਹੀ ਫਿਰਦਾ ਹੈ, ਜਿਸ ਦੀ ਰੋਕਥਾਮ ਲਈ ਕੋਈ ਵੀ ਉਪਰਾਲੇ ਨਹੀਂ ਕੀਤੇ ਜਾ ਰਹੇ| ਉਹਨਾਂ ਕਿਹਾ ਕਿ ਇਸ ਸੀਵਰੇਜ ਦੇ ਪਾਣੀ ਨਾਲ ਅਨੇਕਾਂ ਹੀ ਬਿਮਾਰੀਆਂ ਫੈਲ ਰਹੀਆ ਹਨ| ਉਹਨਾਂ ਇਲਾਕੇ ਦੇ ਕੌਂਸਲਰ ਉਪਰ ਦੋਸ਼ ਲਗਾਇਆ ਕਿ ਉਸ ਨੂੰ ਲੋਕਾਂ ਦੀ ਯਾਦ ਸਿਰਫ ਵੋਟਾਂ   ਵੇਲੇ ਹੀ ਆਉਂਦੀ ਹੈ ਤੇ ਸੀਵਰੇਜ ਦੀ ਸਮਸਿਆ ਬਾਰੇ ਇਹ ਕੌਂਸਲਰ ਗਲ ਸੁਣ ਕੇ ਹੀ ਰਾਜੀ ਨਹੀਂ| ਉਹਨਾਂ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸ਼ਨ ਨੇ ਇਸ ਸਬੰਧੀ ਛੇਤੀ ਕਾਰਵਾਈ ਨਾ ਕੀਤੀ ਤਾਂ ਉਹ ਅਦਾਲਤ ਦਾ ਦਰਵਾਜਾ ਖੜਕਾਉਣ ਲਈ ਮਜਬੂਰ ਹੋਣਗੇ| ਨਾ ਹੀ ਮਿਉਂਸਪਲ ਕੌਂਸਲ ਜੀਰਕਪੁਰ ਵਲੋਂ ਕੋਈ ਕਾਰਵਾਈ ਕੀਤੀ ਜਾ ਰਹੀ ਹੈ| ਇਸ ਮੌਕੇ ਮੌਜੂਦ ਦੁਕਾਨਦਾਰ ਵਿਵੇਕ ਸਿੰਗਲਾ, ਵਿਸ਼ਵ ਬੰਧੂ, ਅਜੈ ਆਦਿ ਨੇ ਵੀ ਇਲਾਕਾ ਕੌਂਸਲਰ ਉਪਰ ਉਹਨਾਂ ਦੀ ਕੋਈ ਗੱਲ ਨਾ ਸੁਣਨ ਦਾ ਦੋਸ਼ ਲਗਾਇਆ| ਇਸ ਸਬੰਧੀ ਸੰਪਰਕ ਕਰਨ ਤੇ ਜੀਰਕਪੁਰ ਨਗਰ ਕੌਂਸਲ ਦੇ ਈ ਓ ਸ੍ਰੀ ਐਸ ਕੇ ਅਗਰਵਾਲ ਨੇ ਕਿਹਾ ਕਿ ਉਹ ਇਸ ਸਬੰਧੀ ਜਾਂਚ ਕਰਨਗੇ ਅਤੇ ਇੱਕ ਦੋ ਦਿਨ ਵਿੱਚ ਮਸਲਾ ਹੱਲ ਕਰਵਾ  ਦੇਣਗੇ|

ਜੇਕਰ ਪ੍ਰਸ਼ਾਸ਼ਨ ਨੇ ਹੱਲ ਨਾ ਕੀਤਾ ਤਾਂ ਅਦਾਲਤ ਦਾ ਦਰਵਾਜਾ ਖੜਕਾਵਾਂਗੇ: ਦਿਨੇਸ਼ ਭਾਰਦਵਾਜ

 

 

Leave a Reply

Your email address will not be published. Required fields are marked *