ਢਾਬਾ ਮਾਲਕ ਵਲੋਂ ਪੱਕਾ ਥੜਾ ਬਣਾਉਣ ਦਾ ਫੇਜ਼ 5 ਦੇ ਵਸਨੀਕਾਂ ਵਲੋਂ ਵਿਰੋਧ


ਐਸ ਏ ਐਸ  ਨਗਰ, 18 ਨਵੰਬਰ (ਆਰ ਪੀ ਵਾਲੀਆ) ਸਥਾਨਕ ਫੇਜ 5 ਵਿੱਚ ਸਥਿਤ  ਸ਼ੋਅ ਰੂਮ ਨੰਬਰ 18 ਦੇ ਕਿਰਾਏਦਾਰ (ਜੋ ਢਾਬਾ ਚਲਾ ਰਿਹਾ ਹੈ) ਵਲੋਂ ਸ਼ੋਅਰੂਮ ਦੇ ਪਿਛਲੇ ਪਾਸੇ ਉਚਾ ਥੜਾ ਬਣਾ ਲਿਆ ਗਿਆ ਹੈ ਅਤੇ ਇਸ ਥੜੇ ਉਪਰ ਢਾਬਾ ਮਾਲਕ ਦੇ ਵਰਕਰਾਂ ਵਲੋਂ ਂਜੂਠੇ ਬਰਤਨ ਰਖ ਕੇ ਧੋਤੇ ਜਾਂਦੇ ਹਨ ਅਤੇ ਇਸ ਕਾਰਨ ਇਸ ਥਾਂ ਦੇ ਆਲੇ ਦੁਆਲੇ ਗੰਦਾ ਪਾਣੀ ਫੈਲ ਜਾਂਦਾ ਹੈ ਅਤੇ ਇਸ ਢਾਬੇ ਦੇ ਆਲੇ ਦੁਆਲੇ ਕਾਫੀ ਗੰਦਗੀ ਫੈਲੀ ਹੋਈ ਹੈ ਜਿਸ ਕਾਰਨ ਸ਼ੋਰੂਮਾਂ ਦੇ ਪਿੱਛੇ ਪੈਂਦੀਆਂ ਕੋਠੀਆਂ ਵਾਲਿਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਂੈਦਾ ਹੈ|  
ਇਸ ਸੰਬੰਧੀ ਫੇਜ਼ 5 ਦੀ ਗਰੀਨ ਪਾਰਕ ਵੈਲਫੇਅਰ ਸੁਸਾਇਟੀ ਫੇਜ 5 ਦੇ ਪ੍ਰਧਾਨ  ਮਹਿੰਦਰ ਸਿੰਘ, ਜਨਰਲ ਸਕੱਤਰ ਰੁਪਿੰਦਰ ਸਿੰਘ, ਮਂੈਬਰ ਰਵਿੰਦਰ ਸਿੰਘ, ਭੁਪਿੰਦਰ ਸਿੰਘ, ਸੰਦੀਪ, ਬਿਕਰਮਜੀਤ ਸਿੰਘ ਅਤੇ ਹੋਰਨਾਂ ਨੇ ਸਾਬਕਾ ਕੌਂਸਲਰ ਬੀਬੀ ਕੰਗ ਨੂੰ ਮੌਕਾ ਵਿਖਾਇਆ ਅਤੇ ਇਸ ਸਮੱਸਿਆ ਨੂੰ ਹਲ ਕਰਨ ਦੀ ਮੰਗ ਕੀਤੀ| 
ਇਸ ਮੌਕੇ ਬੀਬੀ ਕੰਗ ਨੇ ਕਿਹਾ ਕਿ ਇਸ ਇਲਾਕੇ ਵਿੱਚ ਨਗਰ ਨਿਗਮ ਵਲੋਂ ਪੇਵਰ ਲਗਾਉਣ ਅਤੇ ਹੋਰ ਕਈ ਵਿਕਾਸ ਕੰਮ ਕਰਵਾਏ ਗਏ ਹਨ, ਪਰ ਇਸ ਢਾਬਾ ਮਾਲਕ ਵਲੋਂ ਬਿਨਾਂ ਕਿਸੇ ਦੀ ਆਗਿਆ ਲਿਆ ਪੇਵਰ ਬਲਾਕ ਦੇ ਉਪਰ ਪੱਕਾ ਥੜਾ ਬਣਾ ਦਿਤਾ ਗਿਆ ਹੈ ਅਤੇ ਇਸ ਢਾਬੇ ਦੇ ਗੰਦੇ ਪਾਣੀ ਅਤੇ ਹੋਰ ਗੰਦਗੀ ਕਾਰਨ ਇਲਾਕਾ ਵਾਸੀਆਂ ਨੂੰ ਭਾਰੀ                    ਪਰੇਸ਼ਾਨੀ ਹੁੰਦੀ ਹੈ| 
ਉਹਨਾਂ ਦੱਸਿਆ ਕਿ ਉਹਨਾਂ ਵਲੋਂ ਨਗਰ ਨਿਗਮ ਦੇ ਕਮਿਸ਼ਨਰ ਨੂੰ ਇਸ ਢਾਬੇ ਵਾਲੇ ਦੀ ਸ਼ਿਕਾਇਤ ਕੀਤੀ ਗਈ ਹੈ|
ਇਸ ਸੰਬੰਧੀ ਸ਼ੋਅਰੂਮ ਦੇ ਮਾਲਕ ਲੱਕੀ ਨੇ ਕਿਹਾ ਕਿ ਇਸ ਕਿਰਾਏਦਾਰ ਢਾਬੇ ਵਾਲੇ ਨੇ ਰਾਤੋ ਰਾਤ ਥੜਾ ਬਣਾ ਲਿਆ ਹੈ ਅਤੇ ਕਿਸੇ ਦੀ ਇਜਾਜਤ ਨਹੀਂ ਲਈ| ਉਹਨਾਂ ਕਿਹਾ ਕਿ ਇਸ ਕਿਰਾਏਦਾਰ ਨੂੰ  ਦੁਕਾਨ ਖਾਲੀ ਕਰਨ ਲਈ ਕਿਹਾ ਗਿਆ ਹੈ ਪਰ ਇਹ ਦੁਕਾਨ ਖਾਲੀ ਨਹੀਂ ਕਰ ਰਿਹਾ ਜਦੋਂਕਿ ਇਸ ਨਾਲ ਕੀਤਾ ਗਿਆ ਐਗਰੀਮਂੈਟ ਵੀ ਖਤਮ ਹੋ ਗਿਆ ਹੈ, ਪਰ ਇਹ ਦੁਕਾਨ ਖਾਲੀ ਨਹੀਂ ਕਰ ਰਿਹਾ| ਉਹਨਾਂ ਕਿਹਾ ਕਿ ਉਹਨਾਂ ਵਲੋਂ ਅੱਜ ਫਿਰ ਇਸ ਢਾਬਾ ਮਾਲਕ ਨੂੰ ਦੁਕਾਨ ਖਾਲੀ ਕਰਨ ਲਈ ਕਿਹਾ ਗਿਆ ਹੈ| 
ਇਸ ਸਬੰਧੀ ਢਾਬਾ ਮਾਲਕ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਉਸਨੇ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿਤਾ|

Leave a Reply

Your email address will not be published. Required fields are marked *