ਢਿੱਗਾਂ ਡਿੱਗਣ ਕਾਰਨ ਜੰਮੂ-ਸ੍ਰੀਨਗਰ ਕੌਮੀ ਹਾਈਵੇਅ ਬੰਦ, ਕਈ ਯਾਤਰੀ ਫਸੇ

ਸ੍ਰੀਨਗਰ, 25 ਅਗਸਤ (ਸ.ਬ.) ਢਿੱਗਾਂ ਡਿੱਗਣ ਕਾਰਨ ਜੰਮੂ-ਸ੍ਰੀਨਗਰ ਕੌਮੀ ਹਾਈਵੇਅ ਅੱਜ ਬੰਦ ਹੋ ਗਿਆ| ਪੁਲੀਸ ਵਲੋਂ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ| ਢਿੱਗਾਂ ਰਾਮਜ਼ਿਲ੍ਹੇ ਦੇ ਰਾਮਸੂ ਇਲਾਕੇ ਵਿੱਚ ਹਾਈਵੇਅ ਉਤੇ ਡਿੱਗੀਆਂ| ਅਧਿਕਾਰੀਆਂ ਨੇ ਦੱਸਿਆ ਕਿ ਮਲਬੇ ਨੂੰ ਹਟਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ| ਫਿਲਹਾਲ ਕਈ ਵਾਹਨ ਫਸੇ ਹੋਏ ਹਨ| ਪ੍ਰਾਪਤ ਜਾਣਕਾਰੀ ਅਨੁਸਾਰ ਇਸ ਰਸਤੇ ਤੋਂ ਕਸ਼ਮੀਰ ਨੂੰ ਮਾਲ ਸਪਲਾਈ ਹੁੰਦਾ ਹੈ ਅਤੇ ਇਸ ਰਸਤੇ ਤੋਂ ਅਮਰਨਾਥ ਯਾਤਰੀ ਗੁਜ਼ਰਦੇ ਹਨ|

Leave a Reply

Your email address will not be published. Required fields are marked *