ਢੀਂਡਸਾ ਦੀ ਅਗਵਾਈ ਵਿੱਚ ਸ਼੍ਰੋਮਣੀ ਕਮੇਟੀ ਚੋਣਾਂ ਜ਼ੋਰ-ਸ਼ੋਰ ਨਾਲ ਲੜੀਆਂ ਜਾਣਗੀਆਂ : ਹਰਪਾਲਪੁਰ

ਐਸ.ਏ.ਐਸ.ਨਗਰ, 13 ਜੁਲਾਈ (ਸ.ਬ.) ਸੀਨੀਅਰ ਅਕਾਲੀ ਨੇਤਾ ਸ੍ਰ. ਗੁਰਸੇਵ ਸਿੰਘ ਹਰਪਾਲਪੁਰ ਨੇ ਕਿਹਾ ਹੈ ਕਿ ਸ੍ਰ. ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਅਤੇ ਭਾਈ ਰਣਜੀਤ ਸਿੰਘ ਦੀ ਸਰਪ੍ਰਸਤੀ ਹੇਠ ਬਾਦਲ ਵਿਰੋਧੀ ਸਾਰੀਆਂ ਪਾਰਟੀਆਂ ਦੇ ਸਹਿਯੋਗ ਨਾਲ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜ਼ੋਰ-ਸ਼ੋਰ ਨਾਲ ਲੜੀਆਂ ਜਾਣਗੀਆਂ| ਉਹਨਾਂ ਕਿਹਾ ਕਿ ਸਾਰੀਆਂ ਸੀਟਾਂ ਤੇ ਉਮੀਦਵਾਰ ਖੜੇ ਕੀਤੇ ਜਾਣਗੇ ਅਤੇ ਗੁਰਸਿੱਖ ਉਮੀਦਵਾਰਾਂ ਨੂੰ ਹੀ ਟਿਕਟਾਂ ਦਿੱਤੀਆਂ ਜਾਣਗੀਆਂ|
ਉਹਨਾਂ ਕਿਹਾ ਕਿ ਗੁਰਦੁਆਰਾ ਚੋਣ ਕਮਿਸ਼ਨ ਦੀ ਨਿਯੁਕਤੀ ਹੋਣ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲਈ ਰਾਹ ਪੱਧਰਾ ਹੋਇਆ ਹੈ| ਉਹਨਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਜ. ਬ੍ਰਹਮਪੁਰਾ ਸਮੇਤ ਸਾਰੇ ਅਕਾਲੀ ਆਗੂਆਂ ਨੂੰ ਇੱਕ                     ਪਲੇਟਫਾਰਮ ਤੇ ਇੱਕਠੇ ਕਰ ਲਿਆ ਜਾਵੇਗਾ| ਉਹਨਾਂ  ਕਿਹਾ ਕਿ ਅਕਾਲੀ ਆਗੂ ਅਤੇ ਵਰਕਰ ਬਾਦਲਾਂ ਤੋਂ ਬਹੁਤ ਦੁੱਖੀ ਹਨ ਜਿਸ ਕਰਕੇ ਸ੍ਰ. ਢੀਂਡਸਾ ਦਾ ਕਾਫਲਾ ਰੋਜਾਨਾ ਵੱਧਦਾ ਜਾ ਰਿਹਾ ਹੈ| ਉਹਨਾਂ ਕਿਹਾ ਕਿ ਥੋੜੇ ਦਿਨਾਂ ਅੰਦਰ ਕਈ ਵੱਡੇ ਆਗੂ ਸ੍ਰ.  ਢੀਂਡਸਾ ਨਾਲ ਸ਼ਾਮਿਲ ਹੋਣ ਦਾ ਐਲਾਨ ਕਰਨਗੇ| ਇਸ ਮੌਕੇ ਉਨਾਂ ਦੇ ਨਾਲ ਉਜਲ ਸਿੰਘ ਲੌਂਗੀਆ, ਭੁਪਿੰਦਰ ਸਿੰਘ  ਨਾਗੋਕੇ, ਪਰਮਿੰਦਰ ਸਿੰਘ ਮਲੋਆ ਅਤੇ ਹਰਵਿੰਦਰ ਸਿੰਘ ਸੰਧਾਰਸੀ ਹਾਜ਼ਿਰ ਸਨ|

Leave a Reply

Your email address will not be published. Required fields are marked *