ਢੀਂਡਸਾ ਨੂੰ ਪਾਰਟੀ ਦਾ ਸਕੱਤਰ ਜਨਰਲ ਬਣਾਉਣ ਤੇ ਅਕਾਲੀ ਵਰਕਰਾਂ ਨੇ ਖੁਸ਼ੀ ਮਨਾਈ

ਐਸ. ਏ. ਐਸ. ਨਗਰ, 16 ਨਵੰਬਰ (ਸ.ਬ.) ਸਾਬਕਾ ਕੇਂਦਰੀ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ੍ਰ. ਸੁਖਦੇਵ ਸਿੰਘ ਢੀਂਡਸਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਸਕੱਤਰ ਜਨਰਲ ਬਣਾਏ ਜਾਣ ਤੇ ਮੁਹਾਲੀ ਦੇ ਅਕਾਲੀ ਵਰਕਰਾਂ ਨੇ ਪਾਰਟੀ ਦੇ ਹਲਕਾ ਇੰਚਾਰਜ ਦੇ ਦਫਤਰ ਵਿੱਚ ਇਕੱਠੇ ਹੋ ਕੇ ਹਲਕਾ ਇੰਚਾਰਜ ਤੇਜਿੰਦਰਪਾਲ ਸਿੰਘ ਸਿੱਧੂ ਨੂੰ ਵਧਾਈ ਦਿੱਤੀ| ਇਸ ਮੌਕੇ ਸ੍ਰ. ਸਿੱਧੂ ਨੇ ਕਿਹਾ ਕਿ ਪਾਰਟੀ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਦੀ ਯੋਗ ਅਗਵਾਈ ਵਿੱਚ ਪਾਰਟੀ ਹੋਰ ਮਜਬੂਤ ਹੋਈ ਹੈ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰ. ਸੁਰਿੰਦਰ ਸਿੰਘ ਕਲੇਰ, ਰੇਸ਼ਮ ਸਿੰਘ ਬੈਰਮਪੁਰ, ਅਮਨਦੀਪ ਸਿੰਘ ਅਬਿਆਨਾ, ਗੁਰਮੇਲ ਸਿੰਘ ਮੋਜੋਵਾਲ, ਅਮਰਜੀਤ ਸਿੰਘ ਰਾਏਪੁਰ, ਅਮਰਜੀਤ ਸਿੰਘ ਪਿਲੂ ਮੌਲੀ, ਸੁਰਜੀਤ ਸਿੰਘ ਸਰਪੰਚ ਬੜਮਾਜਰਾ, ਪ੍ਰਭਜੋਤ ਸਿੰਘ ਕਲੇਰ, ਰਾਮ ਪ੍ਰਤਾਪ ਸਿੰਘ ਮਹਿਰ ਅਤੇ ਦਵਿੰਦਰ ਸਿੰਘ ਹਾਜਿਰ ਸਨ|

Leave a Reply

Your email address will not be published. Required fields are marked *