ਤਕਨੀਕੀ ਖਰਾਬੀ ਕਾਰਨ ਰੁਕੀ ਮੋਨੋ ਰੇਲ, ਕ੍ਰੇਨ ਦੀ ਮਦਦ ਨਾਲ ਬਾਹਰ ਕੱਢੇ ਯਾਤਰੀ

ਮੁਬੰਈ, 1 ਅਗਸਤ (ਸ.ਬ.) ਮੁਬੰਈ ਵਾਸੀਆਂ ਨੂੰ ਸਵੇਰੇ ਹੀ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ| ਅਸਲ ਵਿਚ ਅੱਜ ਸਵੇਰੇ ਦੇਸ਼ ਦੀ ਪਹਿਲੀ ਮੋਨੋ ਰੇਲ ਮੁਬੰਈ ਵਿਚ ਅਚਾਨਕ ਖ਼ਰਾਬ ਹੋ ਗਈ| ਭਾਰੀ ਮੀਂਹ ਦੌਰਾਨ ਟਰੈਕ ਤੇ ਰੁਕੀ ਮੋਨੋ ਰੇਲ ਦੇ ਅੰਦਰ ਕਰੀਬ 35Ý ਯਾਤਰੀ ਡੇਢ ਘੰਟੇ ਤੱਕ ਫਸੇ ਰਹੇ| ਘਟਨਾ ਸਵੇਰੇ 6 ਵਜੇ ਬਡਾਲਾ ਅਤੇ ਭਗਤੀ ਪਾਰਕ ਦੇ ਵਿਚ ਹੋਈ| ਬੰਦ ਪਈ ਮੋਨੋ ਰੇਲ ਵਿਚ ਫਸੇ ਯਾਤਰੀਆਂ ਨੂੰ ਕਰੇਨ ਦੀ ਟੀਮ ਨੇ ਬਾਹਰ ਕੱਢਿਆ|
ਮੋਨੋ ਰੇਲ ਦੇ ਬੰਦ ਹੋਣ ਦੀ ਖ਼ਬਰ ਦੇ ਮਿਲਣ ਨਾਲ ਹੀ ਇੰਜੀਨੀਅਰਜ਼ ਦੀ ਇਕ ਟੀਮ ਮੌਕੇ ਤੇ ਪਹੁੰਚ ਗਈ ਹੈ| ਦੇਸ਼ ਦੀ ਪਹਿਲੀ ਮੋਨੋ ਰੇਲ ਬਡਾਲਾ ਅਤੇ ਚੈਂਬੂਰ ਦੇ ਵਿਚ ਚਲਦੀ ਹੈ| ਇਹ 19 ਮਿੰਟ ਵਿਚ 8.93 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਹੈ ਜਦੋਂ ਕਿ ਸੜਕ ਮਾਰਗ ਤੋਂ ਜਾਣ ਤੇ 4 ਮਿੰਟ ਲਗਦੇ ਸਨ| ਇਹ ਹਰ 15 ਮਿੰਟ ਦੇ ਅੰਤਰ ਨਾਲ ਚੱਲਦੀ ਹੈ| ਇਸ ਵਿਚ 2 ਹਜ਼ਾਰ ਯਾਤਰੀ ਹਰ ਘੰਟੇ ਯਾਤਰਾ ਕਰਦੇ ਹਨ| ਇੰਜੀਨੀਅਰਾਂ ਦੀ ਇਕ ਟੀਮ ਅਨੁਸਾਰ ਤਕਨੀਕੀ ਖਰਾਬੀ ਦੇ ਕਾਰਨ ਰੇਲ ਰੋਕੀ ਗਈ ਹੈ ਜਿਸ ਨੂੰ ਇਹ ਲੋਕ ਠੀਕ ਕਰ ਰਹੇ ਹਨ|

Leave a Reply

Your email address will not be published. Required fields are marked *