ਤਖਤਾਪਲਟ ਦੀ ਅਸਫਲ ਕੋਸ਼ਿਸ਼ ਮਾਮਲੇ ਵਿੱਚ ਤੁਰਕੀ ਨੇ ਬਰਖਾਸਤ ਕੀਤੇ 4500 ਹੋਰ ਕਰਮਚਾਰੀ

ਇਸਤਾਂਬੁਲ, 8 ਫਰਵਰੀ (ਸ.ਬ.) ਪਿਛਲੇ ਸਾਲ ਜੁਲਾਈ ਵਿੱਚ ਹੋਈ ਤਖਤਾਪਲਟ ਦੀ ਅਸਫਲ ਕੋਸ਼ਿਸ਼ ਤੋਂ ਬਾਅਦ ਸਰਕਾਰ ਵਲੋਂ ਕੀਤੀਆਂ ਗਈਆਂ ਸਖਤ ਕਾਰਵਾਈਆਂ ਦੇ ਹਾਲ ਹੀ ਦੇ ਕਦਮਾਂ ਤਹਿਤ ਤੁਰਕੀ ਪ੍ਰਸ਼ਾਸਨ ਨੇ ਲਗਭਗ 4500 ਕਰਮਚਾਰੀਆਂ   ਦੀ ਬਰਖਾਸਤਗੀ ਦਾ ਹੁਕਮ ਦਿੱਤਾ ਹੈ| ਇਕ ਰਿਪੋਰਟ ਮੁਤਾਬਕ 4,464 ਲੋਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ| ਇਨ੍ਹਾਂ ਵਿੱਚੋਂ 2,585 ਕਰਮਚਾਰੀ ਸਿੱਖਿਆ ਮੰਤਰਾਲੇ ਦੇ ਹਨ, 893 ਕਾਨੂੰਨ ਇਨਫੋਰਸਮੈਟ ਫੋਰਸ ਤੋਂ ਅਤੇ 88 ਕਰਮਚਾਰੀ ਸਰਕਾਰੀ ਟੈਲੀਵਿਜ਼ਨ ਚੈਨਲ ਟੀ.ਆਰ.ਟੀ. ਦੇ ਹਨ| ਜਿਨ੍ਹਾਂ ਲੋਕਾਂ ਨੂੰ ਨੌਕਰੀ ਤੋਂ ਕੱਢਿਆ ਗਿਆ ਹੈ, ਉਨ੍ਹਾਂ ਵਿੱਚੋਂ 330 ਅਕਾਦਮਿਕ ਖੇਤਰ ਦੇ ਲੋਕ ਹਨ, ਜੋ ਕਿ ਉੱਚੇਰੀ ਸਿੱਖਿਆ ਪਰੀਸ਼ਦ ਦੇ ਮੈਂਬਰ ਹਨ|
ਇਸ ਤੋਂ ਪਹਿਲਾਂ 7 ਜਨਵਰੀ ਨੂੰ ਸਰਕਾਰ ਨੇ ਲਗਭਗ 8,400 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਦਾ ਐਲਾਨ ਕੀਤਾ ਸੀ| ਇਸ ਦੇ ਨਾਲ ਹੀ 80 ਸੰਘਾਂ ਅਤੇ ਸਪੋਰਟਸ ਕਲੱਬਾਂ ਨੂੰ ਬੰਦ ਕਰਨ ਦਾ ਵੀ ਐਲਾਨ ਕੀਤਾ ਸੀ| ਐਮਰਜੈਂਸੀ ਵਿੱਚ ਨੌਕਰੀ ਤੋਂ ਕੱਢਣ ਲਈ ਕੈਬਨਿਟ ਦੀ ਮਨਜ਼ੂਰੀ ਹੀ ਕਾਫੀ ਹੁੰਦੀ ਹੈ ਅਤੇ ਇਸ ਲਈ ਸੰਸਦੀ ਇਜਾਜ਼ਤ ਦੀ ਲੋੜ ਨਹੀਂ ਹੁੰਦੀ| ਐਮਰਜੈਂਸੀ ਦਾ ਸਮਾਂ ਦੋ ਵਾਰ ਵਧਾਇਆ ਜਾ ਚੁੱਕਾ ਹੈ ਅਤੇ ਹੁਣ ਇਸ ਨੂੰ 19 ਅਪ੍ਰੈਲ ਨੂੰ ਖਤਮ ਹੋਣਾ ਹੈ|

Leave a Reply

Your email address will not be published. Required fields are marked *