ਤਮਿਲਨਾਡੂ ਵਿੱਚ ਸ਼ਰਾਬ ਦੀਆਂ 500 ਦੁਕਾਨਾਂ ਬੰਦ ਕਰਨ ਦੇ ਐਲਾਨ

ਚੇਨਈ, 20 ਫਰਵਰੀ (ਸ.ਬ.) ਤਾਮਿਲਨਾਡੂ ਦੇ ਮੁੱਖ ਮੰਤਰੀ ਈ.ਕੇ. ਪਲਾਨੀਸਵਾਮੀ ਨੇ ਅੱਜ ਸ਼ਰਾਬ ਦੀਆਂ 500 ਸਰਕਾਰੀ ਦੁਕਾਨਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ| ਮੁੱਖ ਮੰਤਰੀ ਬਣਨ ਤੋਂ ਬਾਅਦ ਆਪਣੇ ਪਹਿਲੇ ਰਸਮੀ ਤੌਰ ਤੇ ਪ੍ਰੈਸ ਕਾਨਫਰੰਸ ਦੌਰਾਨ ਪਲਾਨੀਸਵਾਮੀ ਨੇ ਕਿਹਾ ਕਿ ਇਹ ਘੋਸ਼ਣਾ ਸੂਬੇ ਵਿੱਚ ਪੜਾਅ ਵਾਰ ਰੂਪ ਵਿੱਚ ਸ਼ਰਾਬਬੰਦੀ ਲਾਗੂ ਕਰਨ ਦੇ ਮਰਹੂਮ ਅੰਨਾ ਦਰਮੁਕ ਸੁਪਰੀਮੋ ਜੈਲਲਿਤਾ ਦੇ ਵਾਅਦੇ ਦੇ ਅਨੁਰੂਪ ਕੀਤੀ ਗਈ ਹੈ|
ਉਨ੍ਹਾਂ ਨੇ ਮਈ 2016 ਵਿੱਚ ਸਾਬਕਾ ਮੁੱਖ ਮੰਤਰੀ ਜੈਲਲਿਤਾ ਵੱਲੋਂ ਕੀਤੀ ਗਈ ਘੋਸ਼ਣਾ ਦੀ ਯਾਦ ਦਿਵਾਈ, ਜਿਸ ਵਿੱਚ ਉਨ੍ਹਾਂ ਨੇ ਸਰਕਾਰੀ ਟੀ.ਏ.ਐਸ.ਐਮ.ਏ.ਸੀ. ਵੱਲੋਂ ਸੰਚਾਲਿਤ ਸਵਦੇਸ਼ ਵਿੱਚ ਬਣਾਈ ਵਿਦੇਸ਼ੀ ਸ਼ਰਾਬ ਆਈ.ਐਮ.ਐਫ.ਐਲ ਦੀਆਂ 500 ਦੁਕਾਨਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ| ਉਨ੍ਹਾਂ ਨੇ ਸ਼ਰਾਬਬੰਦੀ ਨੂੰ ਲਾਗੂ ਕਰਨ ਦੇ ਆਪਣੇ ਚੋਣ ਵਾਅਦੇ ਦੇ ਤਹਿਤ ਇਹ ਘੋਸ਼ਣਾ ਕੀਤੀ ਸੀ| ਪਲਾਨੀਸਵਾਮੀ ਨੇ ਮੁੱਖ ਮੰਤਰੀ ਦੇ ਰੂਪ ਵਿੱਚ ਜੋ ਪਹਿਲਾਂ ਪੰਜ ਫੈਸਲੇ ਕੀਤੇ ਹਨ, ਉਨ੍ਹਾਂ ਵਿੱਚ 500 ਆਈ.ਐਮ.ਐਫ.ਐਲ ਦੁਕਾਨਾਂ ਨੂੰ ਬੰਦ ਕਰਨ ਦਾ ਫੈਸਲਾ ਵੀ ਸ਼ਾਮਲ ਹੈ|

Leave a Reply

Your email address will not be published. Required fields are marked *