ਤਰਕਸ਼ੀਲਾਂ ਨੇ ਮਨਾਇਆ ‘ਮੈਗਜ਼ੀਨ ਪੰਦਰਵਾੜਾ’

ਖਰੜ , 25 ਅਗਸਤ (ਸ.ਬ.) ਤਰਕਸ਼ੀਲ ਸੁਸਾਇਟੀ ਵਲੋਂ ਡਾ. ਨਰਿੰਦਰ ਦਾਭੋਲਕਰ ਦੀ ਪੰਜਵੀਂ ਬਰਸੀ ਮੌਕੇ ਪੰਜਾਬ ਪੱਧਰ ਉੱਤੇ 11 ਅਗਸਤ ਤੋਂ 25 ਅਗਸਤ ਤੱਕ ‘ਮੈਗਜ਼ੀਨ ਪੰਦਰਵਾੜਾ’ ਮਨਾਇਆ ਗਿਆ| ਇਸ ਪੰਦਰਵਾੜੇ ਦੌਰਾਨ ਇਕਾਈ ਖਰੜ ਦੇ ਮੈਂਬਰਾਂ ਨੇ ਵੱਖ ਵੱਖ ਟੀਮਾਂ ਬਣਾ ਕੇ ਬਹੁਤ ਸਾਰੇ ਨਵੇਂ ਪਾਠਕਾਂ ਤੱਕ ‘ਤਰਕਸ਼ੀਲ ਮੈਗਜ਼ੀਨ’ ਪੁੱਜਦਾ ਕੀਤਾ|
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਤਰਕਸ਼ੀਲ ਜ਼ੋਨ ਚੰਡੀਗ੍ਹੜ ਦੇ ਮੁਖੀ ਪ੍ਰਿੰਸੀਪਲ ਗੁਰਮੀਤ ਖਰੜ ਨੇ ਦੱਸਿਆ ਕਿ ਦੇਸ਼ ਵਿਚਲੀ ਤਰਕਸ਼ੀਲ ਲਹਿਰ ਦੇ ਆਗੂ ਡਾ. ਨਰਿੰਦਰ ਦਾਭੋਲਕਰ ਨੂੰ 20 ਅਗਸਤ 2013 ਵਿੱਚ ਫਾਸ਼ੀਵਾਦੀ ਤਾਕਤਾਂ ਵੱਲੋਂ ਗੋਲ਼ੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ| ਇਸ ਕਤਲ ਦੀ ਮੁੱਖ ਵਜ੍ਹਾ ਉਨ੍ਹਾਂ ਵੱਲੋਂ ਵਹਿਮਾਂ-ਭਰਮਾਂ, ਅੰਧਵਿਸ਼ਵਾਸ਼ਾਂ, ਜੋਤਸ਼ੀਆਂ, ਤਾਂਤਰਿਕਾਂ ਆਦਿ ਦੀ ਲੁੱਟ ਖਿਲ਼ਾਫ ਲੋਕਾਂ ਨੂੰ ਜਾਗਰੂਕ ਕਰਨਾ ਸੀ| ਇਸ ਦੌਰਾਨ ਤਰਕਸ਼ੀਲ ਆਗੂਆਂ ਜਰਨੈਲ ਸਹੌੜਾਂ, ਕੁਲਵਿੰਦਰ ਨਗਾਰੀ, ਬਿਕਰਮਜੀਤ ਸੋਨੀ, ਭੁਪਿੰਦਰ ਮਦਨਹੇੜੀ, ਜਗਵਿੰਦਰ ਸਿੰਬਲ਼ ਮਾਜਰਾ, ਸੁਜਾਨ ਬਡਾਲ਼ਾ, ਕਰਮਜੀਤ ਸਕਰੁਲਾਂਪੁਰ, ਸੁਰਿੰਦਰ ਸਿੰਬਲ਼, ਅਸ਼ੋਕ ਬਜਹੇੜੀ, ਅਮਨਦੀਪ ਸਿੰਘ ਵਲੋਂ ਮੈਗਜ਼ੀਨ ਦੇ ਨਵੇਂ ਪਾਠਕ ਬਣਾਉਣ ਵਿੱਚ ਸਰਗਰਮ ਭੂਮਿਕਾ ਨਿਭਾਈ|

Leave a Reply

Your email address will not be published. Required fields are marked *