ਤਰਕਸ਼ੀਲ ਸਾਹਿਤ ਵੈਨ ਨੇ ਦਿੱਤਾ ਵਿਗਿਆਨਿਕ ਸੋਚ ਦਾ ਹੋਕਾ

ਖਰੜ, 20 ਅਕਤੂਬਰ (ਸ.ਬ.) ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਤਿਆਰ ਕੀਤੀ ਸਾਹਿਤ ਵੈਨ ਪਿਛਲੇ ਦਿਨੀ ਚੰਡੀਗੜ੍ਹ ਜ਼ੋਨ ਵਿੱਚ ਪੁੱਜੀ| ਨੰਗਲ ਇਕਾਈ ਤੋਂ ਆਪਣਾ ਸਫਰ ਸ਼ੁਰੂ ਕਰਕੇ ਰੋਪੜ ਇਕਾਈ ਵਿੱਚ ਤਰਕਸ਼ੀਲ ਪ੍ਰੋਗਰਾਮ ਦਿੰਦੀ ਹੋਈ ਤਰਕਸ਼ੀਲ ਯੁਨਿਟ ਖਰੜ ਕੋਲ ਪੁੱਜੀ| ਇਸ ਮੌਕੇ ਜ਼ੋਨ ਚੰਡੀਗੜ੍ਹ ਦੇ ਮੁਖੀ ਪ੍ਰਿੰਸੀਪਲ ਗੁਰਮੀਤ ਖਰੜ ਨੇ ਕਿਹਾ ਕਿ ਵਿਗਿਆਨ ਦੀ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਣ ਵਾਸਤੇ ਤਰਕਸ਼ੀਲ ਸੁਸਾਇਟੀ ਹਰ ਹੀਲਾ ਕਰ ਰਹੀ ਹੈ| ਵਿਗਿਆਨ ਦੇ ਯੁੱਗ ਦੀਆਂ ਸਮੱਸਿਆਵਾਂ ਨੂੰ ਵਿਗਿਅਨਿਕ ਨਜ਼ਰੀਏ ਨਾਲ਼ ਹੀ ਹੱਲ ਕੀਤਾ ਜਾ ਸਕਦਾ ਹੈ| ਨਹੀਂ ਤਾਂ ਸਮੱਸਿਆਵਾਂ ਸਗੋਂ ਹੋਰ ਉਲ਼ਝ ਜਾਂਦੀਆਂ ਹਨ|
ਇਸ ਮੌਕੇ ਜਰਨੈਲ ਸਹੌੜਾਂ ਅਤੇ ਸੁਜਾਨ ਬਡਾਲ਼ਾ ਨੇ ਦੱਸਿਆ ਤਰਕਸ਼ੀਲਾਂ ਨੇ ਚਮਤਕਾਰਾਂ ਦੇ ਦਾਅਵੇਦਾਰਾਂ ਨੂੰ ਚੁਣੌਤੀ ਵੀ ਦਿੱਤੀ ਕਿ ਕੋਈ ਵੀ ਵਿਅਕਤੀ ਤਰਕਸ਼ੀਲ ਸੁਸਾਇਟੀ ਦੀਆਂ 23 ਸ਼ਰਤਾਂ ਵਿੱਚੋਂ ਕੋਈ ਇੱਕ ਪੂਰੀ ਕਰਕੇ 5 ਲੱਖ ਦਾ ਇਨਾਮ ਜਿੱਤ ਸਕਦਾ ਹੈ| ਉਨਾਂ ਜ਼ੋਤਿਸ਼ ਨੂੰ ਵੀ ਤੀਰ-ਤੁੱਕਾ ਦੱਸਦਿਆਂ ਕਿਹਾ ਕਿ ਜ਼ੋਤਿਸ਼ ਨੂੰ ਵਿਗਿਆਨ ਸਿੱਧ ਕਰਨ ਦਾ ਦਾਅਵਾ ਕਰਨ ਵਾਲ਼ਾ ਕੋਈ ਵੀ ਵਿਅਕਤੀ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਜੋਤਿਸ਼ ਸਬੰਧੀ ਚੁਣੌਤੀ ਨੂੰ ਕਬੂਲ ਕਰੇ| ਦੂਜੇ ਦਿਨ ਪਿੰਡ ਦਾਓਮਾਜਰਾ ਦੇ ਪਸ਼ੂ ਮੇਲੇ ਮੌਕੇ ਵੈਨ ਦੇ ਨਾਲ਼ ਚਲ ਰਹੇ ਪਰਮਜੀਤ ਭਦੌੜ ਵੱਲੋਂ ਲੋਕਾਂ ਨੂੰ ਵਹਿਮਾਂ-ਭਰਮਾਂ, Tਪਰੀਆਂ-ਕਸਰਾਂ, ਟੂਣੇ-ਟਾਮਣਾ ਬਾਰੇ ਜਾਣਕਾਰੀ ਦਿੱਤੀ ਗਈ| ਕਰਮਜੀਤ ਸਕਰੁੱਲਾਂਪੁਰੀ ਨੇ ਟੂਣੇ ਦਾ ਪਿਛੋਕੜ ਦਸਿਆ| ਇਸ ਮੌਕੇ ਬਿਕਰਮਜੀਤ ਸੋਨੀ, ਭੁਪਿੰਦਰ ਮਦਨਹੇੜੀ, ਸੁਰਿੰਦਰ ਸਿੰਬਲ਼ਮਾਜਰਾ, ਗੁਰਮੀਤ ਸਹੌੜਾਂ ਵੀ ਮੌਜੂਦ ਸਨ|

Leave a Reply

Your email address will not be published. Required fields are marked *