ਤਰਾਲ ਵਿੱਚ ਆਰਮੀ ਤੇ ਅੱਤਵਾਦੀ ਹਮਲਾ, ਫੌਜ ਨੇ ਇਲਾਕੇ ਦੀ ਕੀਤੀ ਘੇਰਾਬੰਦੀ

ਸ਼੍ਰੀਨਗਰ, 16 ਮਈ (ਸ.ਬ.) ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਦੇ ਤਰਾਲ ਵਿੱਚ ਅੱਤਵਾਦੀਆਂ ਨੇ ਫੌਜ ਤੇ ਹਮਲਾ ਕੀਤਾ| ਸੂਤਰਾਂ ਅਨੁਸਾਰ 42 ਆਰ.ਆਰ. ਤੇ ਅੱਤਵਾਦੀਆਂ ਦੇ ਇਕ ਗਰੁੱਪ ਨੇ ਹਮਲਾ ਕੀਤਾ| ਇਹ ਹਮਲਾ ਸਵੇਰੇ ਸਾਢੇ ਅੱਠ ਵਜੇ ਕੋਇਲ ਸ਼ਿਕਾਰਗਾਹ ਜੰਗਲ ਦੇ ਨਜ਼ਦੀਕ ਹੋਇਆ|
ਸੈਨਿਕਾਂ ਨੇ ਜਵਾਬੀ ਕਾਰਵਾਈ ਵਿੱਚ ਗੋਲੀਬਾਰੀ ਕੀਤੀ| ਖ਼ਬਰ ਲਿਖੇ ਜਾਣ ਤੱਕ ਕੋਈ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਆਈ|
ਹਮਲੇ ਤੋਂ ਬਾਅਦ ਫੋਰਸ ਨੇ ਮੌਕੇ ਤੇ ਪਹੁੰਚ ਕੇ ਪੂਰੇ ਇਲਾਕੇ ਨੂੰ ਘੇਰਿਆ| ਐੈਸ.ਐੈਸ.ਪੀ. ਅਵੰਤੀਪੋਰਾ ਜਾਹਿਦ ਮਲਿਕ ਨੇ ਖ਼ਬਰ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਹਮਲੇ ਦੀ ਖ਼ਬਰ ਸਹੀ ਹੈ ਅਤੇ ਇਲਾਕੇ ਨੂੰ ਘੇਰ ਲਿਆ ਗਿਆ ਹੈ|

Leave a Reply

Your email address will not be published. Required fields are marked *