ਤਲਾਕ ਦੇ ਤਰੀਕੇ ਵਿੱਚ ਬਦਲਾਅ ਤੋਂ ਜ਼ਿਆਦਾ ਜਰੂਰੀ ਹੈ ਤਲਾਕ ਨੂੰ ਰੋਕਣਾ

ਨੁਕਸਾਨ ਤਾਂ ਨੁਕਸਾਨ ਹੈ| ਤਰਬੂਜ ਤਲਵਾਰ ਤੇ ਡਿੱਗੇ ਜਾਂ ਤਲਵਾਰ ਤਰਬੂਜ ਤੇ, ਹਰ ਪਾਸੋਂ ਕੱਟਿਆ ਜਾਣਾ ਤਾਂ ਤਰਬੂਜ ਨੇ ਹੀ ਹੈ| ਤਲਾਕ ਇੱਕ ਵਾਰ ਵਿੱਚ ਤਿੰਨ ਵਾਰ ਕਹਿ ਕੇ ਦਿੱਤਾ ਜਾਵੇ ਜਾਂ ਕੁੱਝ ਸਮੇਂ ਦੇ ਬਾਅਦ, ਪ੍ਰਭਾਵਿਤ ਤਾਂ ਮਹਿਲਾ ਅਤੇ ਪਰਿਵਾਰ  ਨੇ ਹੀ ਹੋਣਾ ਹੈ| ਤਲਾਕ ਦੇ ਤਰੀਕਿਆਂ ਤੇ ਬਹਿਸ ਕਰਨ ਦੀ ਬਜਾਏ ਸਾਨੂੰ ਇਹ ਸੋਚਣਾ ਪਵੇਗਾ ਕਿ ਅਜਿਹਾ ਕੀ ਕੀਤਾ ਜਾਵੇ ਕਿ ਛੋਟੀਆਂ-ਛੋਟੀਆਂ ਗੱਲਾਂ ਤੇ ਪਰਿਵਾਰ ਦੀ ਏਕਤਾ ਨਾ ਬਿਖਰੇ| ਇਸ ਤੇ ਮਸ਼ਵਰਾ ਕਰਕੇ ਉੱਤਰ ਪ੍ਰਦੇਸ਼ ਦੀ ਇਲਾਹਾਬਾਦ ਹਾਈ ਕੋਰਟ ਬੈਂਚ ਦੀਆਂ ਤਲਖ ਟਿੱਪਣੀਆਂ ਦੇ ਨਾਲ ਅਸੀਂ ਫਿਰ ਤਿੰਨ ਤਲਾਕ ਨੂੰ ਲੈ ਕੇ ਬਹਿਸ ਵਿੱਚ ਪੈ ਗਏ ਹਾਂ| ਪਹਿਲਾਂ ਦੀ ਤਰ੍ਹਾਂ ਇੱਕ ਤਬਕਾ ਇਸ ਨੂੰ ਕੁੱਝ ਇਸ ਤਰ੍ਹਾਂ ਪੇਸ਼ ਕਰ ਰਿਹਾ, ਮੰਨ ਲਓ ਮੁਸਲਿਮ ਔਰਤਾਂ ਦੀ ਮੂਰਖਤਾ ਅਤੇ ਪਿਛੜੇਪਨ ਦੀ ਵਜ੍ਹਾ ਇਹੀ ਹੈ| ਇਸਦੇ ਕਾਰਨ ਉਨ੍ਹਾਂ ਦਾ ਜੀਵਨ ਨਰਕ ਬਣ ਚੁੱਕਿਆ ਹੈ ਅਤੇ ਗੱਲ ਗੱਲ ਤੇ ਤਲਾਕ ਦੇਣ ਦੀਆਂ ਘਟਨਾਵਾਂ ਨਾਲ ਉਹ ਖੁਦ ਨੂੰ ਹੋਰ ਕੌਮਾਂ ਦੀਆਂ ਔਰਤਾਂ ਤੋਂ ਜਿਆਦਾ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ| ਇਸ ਪ੍ਰਥਾ ਨੂੰ ਛੇਤੀ ਖ਼ਤਮ ਨਹੀਂ ਕੀਤਾ ਗਿਆ ਤਾਂ ਉਨ੍ਹਾਂ ਦੇ ਪ੍ਰਤੀ ਮੁਸਲਿਮ ਮਰਦਾਂ ਦਾ ਅਣਮਨੁੱਖੀ ਵਿਵਹਾਰ ਨਾਸਹਿਣਯੋਗ ਹੋ ਜਾਵੇਗਾ, ਜਿਸ ਨੂੰ ਭਾਰਤੀ ਸਮਾਜ ਕਦੇ ਵੀ ਸਹਿਣ ਨਹੀਂ ਕਰੇਗਾ|

ਦੂਜੇ ਪਾਸੇ, ਮੁਸਲਿਮ ਪਰਸਨਲ ਲਾਅ ਬੋਰਡ ਅਤੇ ਉਸਦੇ ਹਮਖਿਆਲ ਸੰਗਠਨ ਅੱਜ ਵੀ ਆਪਣੇ ਪੁਰਾਣੇ ਸਟੈਂਡ ਤੇ ਕਾਇਮ ਹਨ| ਉਹ ਤਿੰਨ ਤਲਾਕ ਵਿੱਚ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਚਾਹੁੰਦੇ| ਉਨ੍ਹਾਂ ਵਲੋਂ ਚਿਤਾਵਨੀ ਦਿੱਤੀ ਗਈ ਹੈ ਕਿ ਅਜਿਹੀਆਂ ਕੋਸ਼ਿਸ਼ਾਂ ਮੁਸਲਮਾਨਾਂ ਨੂੰ ਅੰਦੋਲਿਤ ਹੋਣ ਲਈ ਮਜਬੂਰ ਕਰ ਦੇਣਗੀਆਂ| ਇਨ੍ਹਾਂ ਦਾ ਦਾਅਵਾ ਹੈ ਕਿ ਤਲਾਕ ਦੀਆਂ  ਘਟਨਾਵਾਂ ਨੂੰ ਹਵਾ ਦੇ ਕੇ ਕੁੱਝ ਲੋਕ ਭਾਰਤੀ ਸੰਵਿਧਾਨ ਦੇ ਤਹਿਤ ਮਜਹਬ ਸਬੰਧੀ ਮੁਸਲਿਮ ਨੂੰ ਦਿੱਤੇ ਗਏ ਮੌਲਕ ਅਧਿਕਾਰਾਂ ਦੀ ਉਲੰਘਨਾ ਕਰਨਾ ਚਾਹੁੰਦੇ ਹਨ| ਦਰਅਸਲ, ਇਸ ਬਹਾਨੇ ਉਨ੍ਹਾਂ ਤੇ ਕਾਮਨ ਸਿਵਲ ਕੋਰਡ ਥੋਪਣ ਦੀ ਕੋਸ਼ਿਸ਼ ਹੋ ਰਹੀ ਹੈ|
ਦੋਵੇਂ ਧਿਰਾਂ ਦੇ ਆਪਣੀਆਂ ਦਲੀਲਾਂ ਤੇ ਫਸੇ ਰਹਿਣ ਨਾਲ ਇਸ ਸਮੇਂ ਇਹ ਮੀਡੀਆ ਦੀਆਂ ਸੁਰਖੀਆਂ ਵਿੱਚ ਹੈ| ਟੀ ਵੀ ਚੈਨਲਾਂ ਅਤੇ ਅਖਬਾਰਾਂ ਵਿੱਚ ਚਲਣ ਵਾਲੀਆਂ ਬਹਿਸਾਂ ਵਿੱਚ ਸ਼ਾਮਿਲ ਹੋਣ ਵਾਲੇ ਜਿਆਦਾਤਰ ਤਿੰਨ ਤਲਾਕ ਦੀ ਪ੍ਰਥਾ ਖਤਮ ਕਰਨ ਦੇ ਪੱਖ ਵਿੱਚ ਹਨ| ਵੱਖਰੀ ਇਹ ਗੱਲ ਹੈ ਕਿ ਉਨ੍ਹਾਂ ਵਿਚੋਂ ਸਭ ਨੂੰ ਇਹ ਪਤਾ ਨਹੀਂ ਕਿ ਕੁਰਾਨ ਦੇ ਸੂਰਾ ‘ਅਲ-ਨਿਸਾ’ ਵਿੱਚ ਮਹਿਲਾ ਅਧਿਕਾਰਾਂ, ਵਿਆਹ, ਤਲਾਕ, ਦਹੇਜ, ਜਾਇਦਾਦ ਵੰਡ ਆਦਿ ਨੂੰ ਲੈ ਕੇ ਕੀ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ ? ਜਾਂ ਸੂਰਾ ‘ਅਲ-ਬਕਰਾ’ ਦੇ ਆਯਾਤ 232, 235 ਅਤੇ 242 ਵਿੱਚ ਤਲਾਕ ਦੇ ਸੰਦਰਭ ਵਿੱਚ ਕੀ ਗੱਲਾਂ ਆਖੀਆਂ ਗਈਆਂ ਹਨ ‘ਗੂਗਲ ਸਰਚ’ ਦੀ ਬਦੌਲਤ ਇਹਨਾਂ ਬਹਿਸਾਂ ਵਿੱਚ ਸ਼ਾਮਿਲ ਹੋਣ ਵਾਲਿਆਂ ਨੂੰ ਸਮਝਣਾ ਚਾਹੀਦਾ ਹੈ ਕਿ ਕੁਰਾਨ, ਹਦੀਸ ਅਤੇ ਸ਼ਰਿਆ ਦੇ ਨਜਰੀਏ ਨਾਲ ਇਹ ਮਸਲਾ ਇੰਨਾ ਪੇਚਦਾਰ ਹੈ ਕਿ ਬਿਨਾਂ ਅਧਿਐਨ -ਸ਼ੋਧ ਦੇ ਇਸ ਤੇ ਨਿਰਪਖਤਾ ਨਾਲ  ਨਹੀਂ ਰੱਖੀ ਜਾ ਸਕਦੀ|
ਤਿੰਨ ਤਲਾਕ ਖਤਮ ਕਰਨ ਦੀ ਵਕਾਲਤ ਕਰਨ ਵਾਲਿਆਂ ਦੀ ਦਲੀਲ਼ ਹੈ ਕਿ 21 ਮੁਸਲਿਮ ਦੇਸ਼ ਜਦੋਂ ਅਜਿਹਾ ਕਰ ਸਕਦੇ ਹਨ ਤਾਂ ਆਪਣੇ ਮੁਲਕ ਵਿੱਚ ਇਹ ਸੰਭਵ ਕਿਉਂ ਨਹੀਂ ਇਸ ਸੰਦਰਭ ਵਿੱਚ ਜੇਕਰ ਕੁਰਾਨ ਵਿੱਚ ਕੋਈ ਜਿਕਰ ਨਹੀਂ, ਫਿਰ ਵੀ ਕਿਹੜੀਆਂ ਮਜਬੂਰੀਆਂ ਦੇ ਤਹਿਤ ਇਸਨੂੰ ਭਾਰਤੀ ਮੁਸਲਿਮ ਔਰਤਾਂ ਤੇ ਲਾਗੂ ਹੋਇਆ ਹੈ ਕੀ ਮੁਸਲਿਮ ਦੇਸ਼ਾਂ ਵਿੱਚ ਤਿੰਨ ਤਲਾਕ ਦੇ ਖਾਤਮੇ ਦੇ ਬਾਅਦ ਤਲਾਕ ਦੀ ਦਰ ਘੱਟ ਗਈ ਹੈ  ਜੇਕਰ ਤਿੰਨ ਤਲਾਕ ਵਿੱਚ ਕੋਈ ਬਦਲਾਅ ਸੰਭਵ ਨਹੀਂ ਤਾਂ ਮੁਸਲਿਮ ਦੀ ਸ਼ਿਆ ਬਰਾਦਰੀ ਕਿਸ ਆਧਾਰ ਤੇ ਇਸਦਾ ਸਮਰਥਨ ਕਰ ਰਹੀ ਹੈ?  ਇਸਲਾਮ ਵਿੱਚ ਤਸਵੀਰ ਖਿੱਚਣ, ਬਣਾਉਣ ਅਤੇ ਬਣਵਾਉਣ ਦੀ ਮਨਾਹੀ ਹੈ| ਪਰ ਸਮੇਂ ਦੀਆਂ ਲੋੜਾਂ ਦੇ ਮੱਦੇਨਜਰ ਉਸ ਵਿੱਚ ਬਦਲਾਵ ਕੀਤਾ ਗਿਆ| ਅਜਿਹਾ ਬਦਲਾਵ ਸਮੇਂ ਦੀ ਮੰਗ ਦੇ ਅਨੁਸਾਰ ਤਲਾਕ ਵਿੱਚ ਕਿਉਂ ਸੰਭਵ ਨਹੀਂ ਅਜਿਹਾ ਹੀ ਸਾਰੇ ਸਵਾਲਾਂ ਨਾਲ ਤਿੰਨ ਤਲਾਕ ਦੇ ਪੈਰੋਕਾਰ ਬੁਰੀ ਤਰ੍ਹਾਂ ਘਿਰੇ ਹੋਏ ਹਨ| ਜਿੱਥੇ ਤੱਕ ਸਵਾਲ ਹੈ 21 ਦੇਸ਼ਾਂ ਵਿੱਚ ਤਲਾਕ ਦੇ ਤਰੀਕੇ ਵਿੱਚ ਤਬਦੀਲੀ ਦਾ ਤਾਂ ਇਜਿਪਟ, ਟੂਨਿਸ਼ਿਆ ਅਤੇ ਸ਼੍ਰੀਲੰਕਾ ਨੂੰ ਮੋਹਰੀ ਮੰਨਿਆ ਜਾਂਦਾ ਹੈ| ਸਭ ਤੋਂ ਪਹਿਲਾਂ 1929 ਵਿੱਚ ਇਜਿਪਟ ਵਿੱਚ ਇਸਦੀ ਪਹਿਲ ਹੋਈ ਸੀ| ਜਿਨ੍ਹਾਂ ਦੇਸ਼ਾਂ ਵਿੱਚ ਇਸ ਤਕਨੀਕ ਵਿੱਚ ਬਦਲਾਅ ਕੀਤਾ ਗਿਆ ਹੈ, ਸਾਰੇ ਇੱਕ ਸਿਟਿੰਗ ਵਿੱਚ ਤਿੰਨ ਤਲਾਕ ਦੀ ਬਜਾਏ ਇਸ ਦੇ ਲਈ 90 ਦਿਨਾਂ ਦੀ ਪ੍ਰਕ੍ਰਿਆ ਦਾ ਸਮਰਥਨ ਕਰਦੇ ਹਨ|
ਇਜਿਪਟ ਅਤੇ ਸ਼੍ਰੀਲੰਕਾ ਦੇ ਤਰੀਕੇ ਨੂੰ ਪਾਕਿਸਤਾਨ ਨੇ ਵੀ ਅਪਣਾਇਆ ਹੈ| ਇਰਾਕੀ ਸਰਕਾਰ ਨੇ 1959 ਵਿੱਚ ਆਪਣੇ ਲਾਅ ਆਫ ਪਰਸਨਲ ਸਟੇਟਸ ਵਿੱਚ ਬਦਲਾਅ ਕੀਤਾ ਸੀ| ਰਿਹਾ ਸਵਾਲ ਇਹਨਾਂ ਬਦਲਾਵਾਂ ਤੋਂ ਬਾਅਦ ਮੁਸਲਿਮ ਦੇਸ਼ਾਂ ਵਿੱਚ ਤਲਾਕ ਦੀ ਦਰ ਘੱਟ ਹੋਣ ਦਾ ਤਾਂ ਅਜਿਹਾ ਨਹੀਂ ਹੈ| ‘ਇਸਲਾਮਿਕ ਹੋਰਾਇਜੰਸ’ ਨਾਮਕ ਪਤ੍ਰਿਕਾ ਵਿੱਚ ਪ੍ਰਕਾਸ਼ਿਤ ਇਲਿਆਸ ਬਾ-ਯੂਨੁਸ ਦੇ ਸ਼ੋਧ ਪੱਤਰ ਵਿੱਚ ਕਿਹਾ ਗਿਆ ਹੈ ਕਿ ਵਿਦੇਸ਼ਾਂ ਵਿੱਚ ਸਭ ਤੋਂ ਜਿਆਦਾ 31.7 ਫ਼ੀਸਦੀ ਤਲਾਕ ਦੇ ਮਾਮਲੇ ਮੁਸਲਿਮ ਭਾਈਚਾਰੇ ਵਿੱਚ ਦਰਜ ਕੀਤੇ ਗਏ| ਇਸ ਵਿੱਚ ਸਭਤੋਂ ਜ਼ਿਆਦਾ ਬਦਨਾਮ ਤੁਰਕੀ ਅਤੇ ਇਜਿਪਟ ਹਨ, ਜਿੱਥੇ ਇਹ ਦਰ 10 ਫ਼ੀਸਦੀ ਤੋਂ ਜਿਆਦਾ ਹੈ| ‘ਡਾਇਵੋਰਸ ਅਮੰਗ
ਅਮੇਰਿਕਨ ਮੁਸਲਿੰਸ: ਸਟੈਟਿਕਸ,
ਚੈਲੇਂਜ ਅਤੇ ਸਾਲੁਸ਼ੰਸ’ ਨਾਮਕ ਕਿਤਾਬ ਦੀ ਲੇਖਕ ਭਰਨਾ ਸਿਸੱਦੀ ਇੱਕ ਰਿਸਰਚ ਤੋਂ ਬਾਅਦ ਇਸ ਨਤੀਜੇ ਤੇ ਪਹੁੰਚੇ ਹਨ ਕਿ ਅਮਰੀਕਾ ਵਿੱਚ 1960 ਤੋਂ ਬਾਅਦ ਮੁਸਲਿਮ ਭਾਈਚਾਰੇ ਵਿੱਚ ਤਲਾਕ ਦਾ ਫ਼ੀਸਦੀ ਦੁੱਗਣੇ ਤੋਂ ਜਿਆਦਾ ਵਧਿਆ ਹੈ| ਕਨੇਡਾ ਵਿੱਚ ਇਹ ਫ਼ੀਸਦੀ 37 ਤੱਕ ਆ ਗਿਆ ਹੈ| ਨਾਰਥ ਅਮੇਰਿਕਨ ਮੁਸਲਿਮ ਕੰਮਿਊਨਿਟੀ ਤੇ ਅਧਿਐਨ ਕਰਨ ਵਾਲੇ ਇਲਿਆਸ ਬਾ-ਯੂਨੁਸ ਅਤੇ ਇਸਲਾਮੀਕ ਸੋਸਾਇਟੀ ਆਫ ਨਾਰਥ  ਅਮਰੀਕਾ ਦੇ ਉਪ-ਪ੍ਰਧਾਨ ਇਮਾਮ ਮੋਹੰਮਦ ਮਾਜਿਦ ਵਿਦੇਸ਼ਾਂ ਵਿੱਚ ਤਲਾਕ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਬੇਹੱਦ ਫਿਕਰਮੰਦ ਹਨ|
ਭਾਰਤ ਵਿੱਚ ਤਿੰਨ ਤਲਾਕ ਦੀ ਪ੍ਰਥਾ ਹੋਣ ਦੇ ਬਾਵਜੂਦ ਇਹ ਦਰ ਉਨ੍ਹਾਂ ਦੇ ਮੁਕਾਬਲੇ ਘੱਟ ਹੈ| 2011 ਦੀ ਜਨਗਣਨਾ ਦੇ ਮੁਤਾਬਿਕ, ਹਿੰਦੂਆਂ ਵਿੱਚ ਜਿੱਥੇ ਇਹ ਦਰ 68 ਫੀਸਦੀ ਦਰਜ ਕੀਤੀ ਗਈ, ਉਥੇ ਹੀ ਮੁਸਲਿਮ ਦਾ ਫ਼ੀਸਦੀ ਸਿਰਫ 23.3 ਸੀ| ਸਿੱਖਾਂ, ਇਸਾਈਆਂ ਅਤੇ ਜੈਨੀਆਂ ਵਿੱਚ ਹੋਰ ਵੀ ਘੱਟ ਹੈ| ਇਸਦੇ ਬਾਵਜੂਦ ਇੱਕ ਧਿਰ ਤਿੰਨ ਤਲਾਕ ਦੀ ਪ੍ਰਥਾ ਵਿੱਚ ਕਿਉਂ ਬਦਲਾਅ ਚਾਹੁੰਦਾ ਹੈ ? ਜਾਹਿਰ ਹੈ ਇਸਦੀ ਇੱਕਮਾਤਰ ਵਜ੍ਹਾ ਇਸਦਾ ਵਧਦਾ ਦੁਰਉਪਯੋਗ ਹੈ| ਜਿਸ ਤਰ੍ਹਾਂ ਫੋਨ, ਮੇਲ, ਤਾਰ, ਵੱਟਸਐਪ ਤੇ ਤਲਾਕ ਦੇਣ ਦੀ ਕੁਪ੍ਰਥਾ ਵਧੀ ਹੈ ਅਤੇ ਇਸ ਬੁਰਾਈ ਨੂੰ ਰੋਕਣ ਵਿੱਚ ਵਿਦਵਾਨ ਅਤੇ ਮੁਸਲਿਮ ਸੰਗਠਨ ਨਕਾਰਾ ਰਹੇ ਹਨ, ਹਰ ਕੋਈ ਫਿਕਰਮੰਦ ਅਤੇ ਪ੍ਰੇਸ਼ਾਨ ਹਨ| ਅਜਿਹੇ ਮਾਮਲੇ ਅਦਾਲਤ ਤੱਕ ਲੈ ਜਾਣ ਵਾਲੀਆਂ ਔਰਤਾਂ ਦਾ ਇੱਕ ਹੀ ਦਰਦ ਹੈ ਕਿ ਸ਼ਿਕਾਇਤ ਤੋਂ ਬਾਅਦ ਵੀ ਮੁਫਤੀਆਂ ਦਾ ਰਵੱਈਆ ਸਖਤ ਰਿਹਾ| ਅੱਜ ਵੀ ਉਨ੍ਹਾਂ ਦੇ ਵਿਵਹਾਰ ਵਿੱਚ ਕੋਈ ਤਬਦੀਲੀ ਨਹੀਂ ਆਈ ਹੈ, ਜਦੋਂਕਿ ਤਿੰਨ ਤਲਾਕ ਦੇ ਦੁਰਉਪਯੋਗ ਦੀ ਸ਼ਿਕਾਇਤ ਵਧਣ ਦੇ ਨਾਲ ਹੀ ਇਸ ਤੇ ਰੋਕ ਲਗਾਉਣ ਨੂੰ ਮਸਜਿਦ, ਮਦਰਸਿਆਂ, ਤਕਰੀਰਾਂ ਦੇ ਮਾਧਿਅਮ ਨਾਲ ਮੁਹਿੰਮ ਛੇੜ ਦੇਣੀ ਚਾਹੀਦੀ ਹੈ| ਕਈ ਫਿਰਕਿਆਂ ਵਿੱਚ ਵੰਡੇ ਮੁਸਲਿਮ ਵਿੱਚ ਇਸ ਗੱਲ ਵਿੱਚ ਕੋਈ ਮਤਭੇਦ ਨਹੀਂ ਹੈ ਕਿ ਇਸਲਾਮ ਵਿੱਚ ਤਲਾਕ ਨੂੰ ਲਾਹਨਤ ਮਤਲਬ ਵੱਡੀ ਬੁਰਾਈ ਦੱਸਿਆ ਗਿਆ ਹੈ| ਇਸ ਦੇ ਬਾਵਜੂਦ ਉਹ ਹੁਣ ਤੱਕ ਖਾਮੋਸ਼ ਕਿਉਂ ਹਨ ਭਾਰਤੀ ਸੁੰਨੀ ਆਲਿਮਾਂ ਨੂੰ ਇਹ ਦਾਗ ਵੀ ਮਿਟਾਉਣਾ ਪਵੇਗਾ ਕਿ ਉਹ ਅੜੀਅਲ ਹਨ|
ਅਗਸਰ ਹਾਸ਼ਮੀ

Leave a Reply

Your email address will not be published. Required fields are marked *