ਤਲਾਕ ਮਾਮਲੇ ਵਿੱਚ ਅਦਾਲਤ ਵੱਲੋਂ ਭਾਰਤੀ ਮੂਲ ਦੇ ਅਫ਼ਰੀਕੀ ਅਰਬਪਤੀ ਨੂੰ ਵੱਡਾ ਝਟਕਾ

ਲੰਡਨ, 23 ਫਰਵਰੀ (ਸ.ਬ.) ਭਾਰਤੀ ਮੂਲ ਦੇ ਅਫ਼ਰੀਕੀ ਅਰਬਪਤੀ ਆਸ਼ੀਸ਼ ਠੱਕਰ ਨੂੰ ਬਰਤਾਨਵੀ ਹਾਈਕੋਰਟ ਕੋਰਟ ਵੱਲੋਂ ਆਪਣੀ ਸਾਬਕਾ ਪਤਨੀ ਨਾਲ ਤਲਾਕ ਦੇ ਮਾਮਲੇ ਵਿੱਚ ਵੱਡਾ ਝਟਕਾ ਮਿਲਿਆ ਹੈ| ਅਦਾਲਤ ਵੱਲੋਂ ਠੱਕਰ ਨੂੰ ਆਪਣੀ ਪਰਿਵਾਰਕ ਜ਼ਾਇਦਾਦ ਸੰਬੰਧੀ ਗ਼ਲਤ ਜਾਣਕਾਰੀ ਦੇਣ ਦਾ ਦੋਸ਼ੀ ਪਾਇਆ ਗਿਆ ਹੈ| ਅਦਾਲਤ ਨੇ ਇਕ ਆਦੇਸ਼ ਜਾਰੀ ਕੀਤਾ ਹੈ, ਜਿਸ ਦੇ ਤਹਿਤ ਠੱਕਰ ਵੱਲੋਂ ਆਪਣੀ ਸਾਬਕਾ ਪਤਨੀ ਨੂੰ ਇਕ ਸਮਝੌਤੇ ਅਧੀਨ ਨਿਸਚਿਤ ਰਾਸ਼ੀ ਪ੍ਰਦਾਨ ਕਰਨੀ ਪਵੇਗੀ| 35 ਸਾਲਾ ਆਸ਼ੀਸ਼ ਅਤੇ ਉਸ ਦੀ ਭੈਣ ਅਤੇ ਪਿਤਾ ਨੇ ਅਦਾਲਤ ਨੂੰ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਦੇ ਪਰਿਵਾਰਕ ਕਾਰੋਬਾਰ ਮਾਰਾ ਗਰੁੱਪ ਹੋਲਡਿੰਗ ਲਿਮਟਡ ਅਤੇ ਇੰਸਪਾਇਰ ਗਰੁੱਪ ਹੋਲਡਿੰਗ ਲਿਮਟਡ ਤੇ ਆਸ਼ੀਸ਼ ਦੀ ਕੋਈ ਦਾਅਵੇਦਾਰੀ ਨਹੀਂ ਹੈ|
ਜੱਜ ਨੇ ਸੁਣਵਾਈ ਕਰਦੇ ਹੋਏ ਕਿਹਾ ਕਿ ਆਸ਼ੀਸ਼ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਮੁਹੱਈਆ ਕਰਵਾਈ ਜਾਣਕਾਰੀ ਅਤੇ ਸਬੂਤ ਅਦਾਲਤ ਦੀ ਕਸੌਟੀ ਤੇ ਖਰੇ ਨਹੀਂ ਉਤਰੇ ਹਨ ਅਤੇ ਅਦਾਲਤ ਨੇ ਕਿਹਾ ਕਿ ਆਸ਼ੀਸ਼ ਵੱਲੋਂ ਝੂਠੇ ਸਬੂਤ ਪੇਸ਼ ਕੀਤੇ ਗਏ ਹਨ ਜੋ ਬਿਲਕੁਲ ਅਰਥਹੀਣ ਹਨ| ਅਦਾਲਤ ਨੇ ਅਜੇ ਤੱਕ ਇਹ ਤੈਅ ਨਹੀ ਕੀਤਾ ਕਿ ਆਸ਼ੀਸ਼ ਦੀ ਸਾਬਕਾ ਪਤਨੀ ਨੂੰ ਕਿੰਨੀ ਰਾਸ਼ੀ ਦਿੱਤੀ ਜਾਵੇਗੀ| ਸੂਤਰਾਂ ਅਨੁਸਾਰ ਆਉਣ ਵਾਲੇ ਸਮੇਂ ਵਿੱਚ ਇਸ ਸੰਬੰਧ ਵਿੱਚ ਫੈਸਲਾ ਕੀਤਾ ਜਾ ਸਕਦਾ ਹੈ|

Leave a Reply

Your email address will not be published. Required fields are marked *